ਪੰਜਾਬ ਚ ਸਕੂਲ ਖੋਲਣ ਸੰਬਧੀ ਨਵੇਂ ਹੁਕਮ

by simranofficial

ਚੰਡ੍ਹੀਗੜ੍ਹ (ਐਨ .ਆਰ .ਆਈ ): ਦੁਨੀਆਂ ਦੇ ਵਿਚ ਕਰੋਨਾ ਵਰਗੀ ਮਹਾਮਾਰੀ ਆਈ ਹੈ ਓਦੋ ਤੋਂ ਹੀ ਬੱਚਿਆਂ ਦੀ ਪੜਾਈ ਨੂੰ ਕਾਫੀ ਨੁਕਸਾਨ ਪਹੁਚ ਰਿਹਾ ਹੈ ,,,ਬੱਚਿਆਂ ਦੀ ਔਨਲਾਈਨ ਪੜਾਈ ਤਾ ਹੋ ਰਹੀ ਸੀ ਪਰ ਕਈ ਬਚਿਆ ਨੂੰ ਔਨਲਾਈਨ ਪੜਾਈ ਕਰਨ ਵਿਚ ਕਾਫੀ ਮੁਸ਼ਕਿਲਾਂ ਵੀ ਆ ਰਹਿਆ ਨੇ ,,,,ਤੇ ਹੁਣ ਅਨਲੌਕ ਪੰਜ ਤਹਿਤ ਪੰਜਾਬ 'ਚ ਸਰਕਾਰ ਦੇ ਵਲੋਂ 15 ਅਕਤੂਬਰ ਨੂੰ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਇਸ ਲਈ ਮਾਪਿਆਂ ਨੂੰ ਲਿਖਤੀ ਸਹਿਮਤੀ ਵੀ ਦੇਣੀ ਪਵੇਗੀ। ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਵੱਲੋਂ ਇਸ ਸੰਭੰਧੀ ਹੁਕਮ ਜਾਰੀ ਕੀਤੇ ਗਏ ਨੇ ਇਹਨਾਂ ਹੁਕਮਾਂ 'ਚ ਓਹਨਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਕੰਟਰੋਲ ਖੇਤਰਾਂ ਦੇ ਬਾਹਰ ਸਕੂਲ ਤੇ ਕੋਚਿੰਗ ਸੈਂਟਰ ਮੁੜ ਤੋਂ ਖੋਲ੍ਹੇ ਜਾ ਸਕਦੇ ਹਨ।ਇਸਦੇ ਨਾਲ ਹੀ ਔਨਲਾਈਨ ਪੜ੍ਹਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਸਿਰਫ ਨੌਵੀਂ ਤੋਂ 12ਵੀਂ ਤਮਾਤ ਤਕ ਦੇ ਵਿਦਿਆਰਥੀਆਂ ਲਈ ਹੀ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਇਸ ਲਈ ਮਾਪਿਆਂ ਦੀ ਮਨਜੂਰੀ ਜ਼ਰੂਰੀ ਹੋਵੇਗੀ ਤੇ ਬਚਿਆ ਦੀ ਵੀ ਹਾਜ਼ਰੀ ਜ਼ਰੂਰੀ ਹੋਵੇਗੀ।ਹੁਕਮਾਂ ਮੁਤਾਬਕ ਜੋ ਵੀ ਸਕੂਲ ਖੋਲ੍ਹੇ ਜਾਣਗੇ, ਉਹ ਸਿੱਖਿਆ ਤੇ ਸਿਹਤ ਵਿਭਾਗ ਨਾਲ ਵਿਚਾਰ ਕਰਕੇ ਕੋਰੋਨਾ ਨੂੰ ਲੈ ਕੇ ਬਣਾਏ ਗਏ SOP ਦਾ ਪਾਲਣ ਕਰਨਗੇ। ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।

More News

NRI Post
..
NRI Post
..
NRI Post
..