ਪੰਜਾਬ ਹਰਿਆਣਾ ਚ ਪਰਾਲੀ ਨੂੰ ਸਾੜਨਾ ਸ਼ੁਰੂ , ਦਿੱਲੀ ਵਾਲਿਆਂ ਨੇ ਜਤਾਈ ਚਿੰਤਾ

by simranofficial

ਦਿੱਲੀ (ਐਨ ਆਰ ਆਈ ):- ਪੰਜਾਬ ਹਰਿਆਣਾ ਚ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਗਿਆ ਹੈ , ਜਿਸ ਤੇ ਦਿੱਲੀ ਵਾਲਿਆਂ ਨੇ ਚਿੰਤਾ ਜਤਾਨੀ ਸ਼ੁਰੂ ਕਰ ਦਿਤੀ ਹੈ , ਕਿਸਾਨ ਇਸਨੂੰ ਮਜਬੂਰੀ ਦੱਸ ਰਹੇ ਨੇ , ਅਤੇ ਇਹ ਸੱਚ ਵੀ ਹੈ , ਕਿਸਾਨਾਂ ਦਾ ਸਾਫ ਤੋਰ ਤੇ ਕਹਿਣਾ ਹੈ ਕਿ ਉਹ ਪਰਾਲੀ ਨੂੰ ਸਾੜਨ ਦੇ ਲਈ ਮਜਬੂਰ ਹੋਏ ਪਏ ਨੇ, ਉਹ ਆਪਣੇ ਸ਼ੋਂਕ ਨੂੰ ਪਰਾਲੀ ਨਹੀਂ ਸਾੜਦੇ | ਓਥੇ ਹੀ ਇਕ ਅਜਿਹੇ ਕੈਪਸੂਲ ਦਾ ਵੀ ਨਿਰਮਾਣ ਕੀਤਾ ਗਿਆ ਹੈ ਜੋ ਪਰਾਲੀ ਗਾਲਣ ਚ ਮਾੜਾ ਕਰੇਗਾ , ਪੈ ਪੰਜਾਬਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਚੰਗੀ ਤਰ੍ਹਾਂ ਜਾਂਚ ਪੜਤਾਲ ਤੋਂ ਬਾਅਦ ਹੀ ਇਹ ਕੈਪਸੂਲ ਕਿਸਾਨਾਂ ਨੂੰ ਦਿੱਤਾ ਜਾਵੇਗਾ , ਓਥੇ ਹੀ ਇੰਨਾ ਸਾਰੀਆਂ ਮੁਸ਼ਕਿਲਾਂ ਚ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਬਿਆਨ ਸਾਹਮਣੇ ਆਇਆ ਜਿੰਨਾ ਨੇ ਪੰਜਾਬ ਸਰਕਾਰਾ ਨੂੰ ਪਰਾਲੀ ਸਾੜਨ ਦੀਆ ਕਿਰਿਆਵਾਂ ਤੇ ਰੋਕ ਲਗਾਉਣ ਦੇ ਲਈ ਕਿਹਾ ਨਾਲ ਹੀ ਉੰਨਾ ਕਿਹਾ ਕਿ 4% ਪ੍ਰਦੂਸ਼ਣ ਪਰਾਲੀ ਨਾਲ ਦਿੱਲੀ ਐਨ ਸੀ ਆਰ ਚ ਫੈਲਦਾ ਹੈ ਅਤੇ ਬਾਕੀ 96% ਹੋਰ ਕਾਰਨਾਂ ਕਰਕੇ ਫੈਲਦਾ ਹੈ , ਉੰਨਾ ਦੇ ਇਸ ਬਿਆਨ ਦੀ ਦਿੱਲੀ ਦੇ ਮੁੱਖਮੰਤਰੀ ਦੇ ਵਲੋਂ ਨਿੰਦਾ ਕੀਤੀ ਗਈ ਹੈ |
ਜਾਵੜੇਕਰ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਨਾ ਸ਼ਬਦ ਦਾ ਪ੍ਰਗਟਾਵਾਂ ਕੀਤਾ , ਉੱਥੇ ਹੀ ਦਸਣਾ ਬਣਦਾ ਹੈ ਕਿ ਪੰਜਾਬ ਹਰਿਆਣਾ ਚ ਪਰਾਲੀ ਸਾੜਨ ਦੇ ਨਾਲ ਦਿੱਲੀ ਚ ਹਵਾ ਖਰਾਬ ਹੋਣ ਲਗ ਪਈ ਹੈ, ਦਮ ਘੁਟਣਾ ਸ਼ੁਰੂ ਹੋ ਚੁੱਕਾ ਹੈ |