ਫਰਾਂਸ ਦੇ ਰਾਸ਼ਟਰਪਤੀ ਦੇ ਵਲੋਂ ਫਰਾਂਸ ‘ਚ ਦੂਜੇ ਲੌਕਡਾਊਨ ਦਾ ਐਲਾਨ

by simranofficial

ਫਰਾਂਸ (ਐਨ .ਆਰ. ਆਈ):ਜਦੋ ਦਾ ਦੁਨੀਆ ਦੇ ਵਿੱਚ ਕਰੋਨਾ ਵਰਗੀ ਵੈਸ਼੍ਵਿਕ ਮਹਾਮਾਰੀ ਆਈ ਹੈ ਓਦੋ ਤੋਂ ਹੀ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਵੱਖ ਵੱਖ ਦੇਸ਼ਾਂ ਦੀਆ ਸਰਕਾਰਾਂ ਦੇ ਵਲੋਂ ਇਸਨੂੰ ਲੈ ਕੇ ਸਮੇ ਸਮੇ ਤੇ ਦਿਸ਼ਾ ਨਿਰਦੇਸ਼ ਦਿਤੇ ਜਾਂਦੇ ਨੇ ,ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ ,ਓਥੇ ਹੀ ਜੇ ਗੱਲ ਕਰੀਏ ਫਰਾਂਸ ਦੀ ਤਾਂ ਫਰਾਂਸ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮੁਲਕਾਂ 'ਚੋਂ ਪੰਜਵੇਂ ਨੰਬਰ 'ਤੇ ਹੈ।ਕੋਵਿਡ 19 ਦੇ ਮਰੀਜ਼ਾਂ ਦੀ ਸੰਖਿਆਂ 'ਚ ਵਾਧੇ ਦੇ ਚੱਲਦਿਆਂ ਯੂਰਪ ਦੇ ਹਸਪਤਾਲ ਫਿਰ ਤੋਂ ਭਰ ਰਹੇ ਹਨ।ਜਿਸ ਕਾਰਨ ਓਥੋਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਕੋਵਿਡ 19 ਦਾ ਮੁਕਾਬਲਾ ਕਰਨ ਦਾ ਇਕ ਮਾਤਰ ਸਹਾਰਾ ਸਿਰਫ ਲੌਕਡਾਊਨ ਹੀ ਹੈ ਜਿਸਦੇ ਚਲਦੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਨੇ ਬੁੱਧਵਾਰ ਆਪਣੇ ਦੇਸ਼ 'ਚ ਇਕ ਨਵੇਂ ਦੇਸ਼ਵਿਆਪੀ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਲੌਕਡਾਊਨ ਦੌਰਾਨ ਸਕੂਲ ਤੇ ਕੁਝ ਦਫਤਰ ਖੁੱਲ੍ਹੇ ਰਹਿਣਗੇ। ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਦੇ ਚੱਲਦਿਆਂ ਨਵੇਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।