ਫਿਰੋਜ਼ਪੁਰ ਸ਼ਹਿਰ ਚ ਪੈਂਦੀ ਹਾਊਸਿੰਗ ਬੋਰਡ ਕਲੋਨੀ ਵਿਖੇ ਹਫੜਾ ਦਫੜੀ, ਅੱਗ ਦਾ ਤਾਂਡਵ

by simranofficial

ਪੰਜਾਬ, ਫਿਰੋਜ਼ਪੁਰ, (ਐਨ ਆਰ ਆਈ):- ਫਿਰੋਜ਼ਪੁਰ ਸ਼ਹਿਰ ਚ ਪੈਂਦੀ ਹਾਊਸਿੰਗ ਬੋਰਡ ਕਲੋਨੀ ਵਿਖੇ ਉਸ ਵਕਤ ਹਫੜਾ ਦਫੜੀ ਮੱਚ ਗਈ, ਜਦੋਂ ਅਚਾਨਕ ਪੁਰਾਣੀਆਂ ਖੜ੍ਹੀਆਂ ਕਾਰਾਂ ਨੂੰ ਅੱਗ ਲੱਗ ਗਈ। ਸਥਾਨਕ ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਚਾਨਕ ਹੀ ਪਤਾ ਲੱਗਿਆ ਕਿ ਪੁਰਾਣੀ ਖੜ੍ਹੀਆਂ ਕਾਰਾਂ ਨੂੰ ਅੱਗ ਲੱਗੀ ਹੈ । ਉਹ ਇਕਦਮ ਹੈਰਾਨ ਰਹਿ ਗਏ ।ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਜਾ ਸਕਦੀ ਹੈ ਪ੍ਰੰਤੂ ਕਿਸੇ ਵੀ ਵਿਅਕਤੀ ਦੀ ਅਜੇ ਤੱਕ ਸ਼ਨਾਖਤ ਨਹੀਂ ਕੀਤੀ ਜਾ ਸਕੀ ।ਇਸ ਮੌਕੇ ਅੱਗ ਬੁਝਾਉਣ ਵਾਲੇ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜਿਵੇਂ ਹੀ ਅੱਗ ਲੱਗਣ ਦਾ ਪਤਾ ਚੱਲਿਆ ਉਹ ਆਪਣੀਆਂ ਤਿੰਨ ਅੱਗ ਬੁਝਾਊ ਫਾਇਰ ਬ੍ਰਿਗੇਡ ਗੱਡੀਆਂ ਲਿਆ , ਅੱਗ ਬੁਝਾਉਣ ਲਈ ਯਤਨਸ਼ੀਲ ਹੋ ਗਏ। ਅੱਗ ਲੱਗਣ ਦੇ ਕਾਰਨਾਂ ਬਾਰੇ ਪੁੱਛੇ ਜਾਣ ਤੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਚੱਲਿਆ ਅੱਗ ਲਗਨ ਦੀ ਕਿ ਵਜ੍ਹਾ ਸੀ । ਉਹ ਅੱਗ ਦੇ ਕਾਰਨਾਂ ਸਬੰਧੀ ਅੱਗ ਤੇ ਕਾਬੂ ਪਾਉਣ ਤੋਂ ਬਾਅਦ ਪਤਾ ਲਗਾਉਣਗੇ । ਹਾਉਸਿੰਗ ਬੋਰਡ ਫਿਰੋਜ਼ਪੁਰ ਚ ਲੱਗੀ ਅੱਗ ਨਾਲ ਭਾਵੇਂ ਮਾਲੀ ਤੌਰ ਤੇ ਵੱਡਾ ਨੁਕਸਾਨ ਹੋਇਆ ਹੈ, ਪ੍ਰੰਤੂ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ |