ਬਠਿੰਡਾ ਦੇ ਥਰਮਲ ਪਲਾਂਟ ‘ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਕਰੋੜਾਂ ਦਾ ਨੁਕਸਾਨ

by jaskamal

ਨਿਊਜ਼ ਡੈਸਕ : ਪੰਜਾਬ 'ਚ ਤਾਪਮਾਨ ਵੱਧਣ ਕਰਕੇ ਗਰਮੀ ਦਾ ਕਹਿਰ ਸਿਖਰਾਂ 'ਤੇ ਹੈ, ਉੱਥੇ ਹੀ ਬਿਜਲੀ ਨੂੰ ਲੈ ਕੇ ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਦੋ ਨੰਬਰ ਯੂਨਿਟ ਦੀ ਈਐੱਸਪੀ ਡਿੱਗਣ ਅਚਾਨਕ ਧਮਾਕਾ ਹੋਇਆ ਹੈ ਜਿਸ ਨਾਲ ਇੱਥੇ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਉੱਥੇ ਹੀ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਧਮਾਕੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਈਐੱਸਪੀ ਰਾਖ ਨਾਲ ਨੱਕੋ ਨੱਕ ਭਰ ਚੁੱਕੀ ਸੀ ਅਤੇ ਇਸ ਦੀ ਨਿਕਾਸੀ ਬੰਦ ਹੋ ਚੁੱਕੀ ਸੀ। ਬਠਿੰਡਾ ਦੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ 'ਚ ਅਚਾਨਕ ਧਮਾਕਾ ਹੋਣ ਨਾਲ ਪੰਜਾਬ 'ਚ ਬਿਜਲੀ ਸੰਕਟ ਹੋਰ ਗਹਿਰਾ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਧਮਾਕਾ ਹੋਣ ਨਾਲ ਬਿਜਲੀ ਦੀਆਂ ਪਾਈਪਾਂ 'ਚ ਰਾਖ ਫਲੋ ਹੋ ਗਈ ਜਿਸ ਕਾਰਨ ਬਠਿੰਡਾ ਥਰਮਲ ਦੇ 4 ਯੂਨਿਟਾਂ ਦੇ ਈ.ਐੱਸ. ਪੀ. ਡਿੱਗਣ ਨਾਲ 2 ਯੂਨਿਟ ਬੰਦ ਹੋ ਗਏ ਅਤੇ ਹੁਣ 2 ਯੂਨਿਟ ਹੀ ਚੱਲ ਰਹੇ ਹਨ।