ਇਸਲਾਮਾਬਾਦ (ਐਨ .ਆਰ.ਆਈ ):ਪਾਕਿਸਤਾਨ, ਜੋ ਕਸ਼ਮੀਰ ਅਤੇ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਨਾਲ ਕਈ ਲੜਾਈਆਂ ਹਾਰ ਚੁੱਕਾ ਹੈ, ਹੁਣ ਬਾਸਮਤੀ ਚਾਵਲ ਲਈ ਭਾਰਤ ਨਾਲ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਯੂਰਪੀਅਨ ਯੂਨੀਅਨ ਵਿੱਚ ਜੀਓਗ੍ਰਾਫਿਲ ਆਈਡੈਂਟੀਫਿਕੇਸ਼ਨ (ਜੀਆਈ) ਟੈਗ ਲਈ ਭਾਰਤ ਦੇ ਦਾਅਵੇ ਦਾ ਵਿਰੋਧ ਕਰੇਗਾ। ਇਹ ਫੈਸਲਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਣਜ ਸਲਾਹਕਾਰ ਅਬਦੁੱਲ ਰਜ਼ਾਕ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ।



