ਮੁਹਾਲੀ ‘ਚ ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ‘ਚ ਵਿਘਨ ਪਾ ਸਕਦੇ ਮੀਹਂ

by nripost

ਮੁਹਾਲੀ (ਰਾਘਵ)- ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ 18 ਅਪ੍ਰੈਲ ਵੀਰਵਾਰ ਨੂੰ ਮੁਹਾਲੀ ’ਚ ਹੋਵੇਗਾ। ਇਹ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਇਸ ਦੇ ਲਈ ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਪਹਿਲਾਂ ਹੀ ਚੰਡੀਗੜ੍ਹ 'ਚ ਮੌਜੂਦ ਹੈ। ਜਦਕਿ ਮੌਸਮ ਵਿਭਾਗ ਨੇ 18 ਤਰੀਕ ਨੂੰ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।

ਮੁੰਬਈ ਇੰਡੀਅਨਜ਼ ਦੀ ਟੀਮ ਵੀ ਚੰਡੀਗੜ੍ਹ ਪਹੁੰਚ ਚੁੱਕੀ ਹੈ। ਇਸ 'ਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਪੀਯੂਸ਼ ਚਾਵਲਾ ਅਤੇ ਟੀਮ ਦੇ ਹੋਰ ਖਿਡਾਰੀ ਵੀ ਮੌਜੂਦ ਹਨ। ਦੋਵੇਂ ਟੀਮਾਂ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਇਲੈਵਨ ਦੇ ਖਿਡਾਰੀ 18 ਅਪ੍ਰੈਲ ਨੂੰ ਹੋਣ ਵਾਲੇ ਮੈਚ ਲਈ ਅੱਜ ਸ਼ਾਮ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿਚ ਅਭਿਆਸ ਕਰਨਗੇ। ਇਸ ਦੇ ਲਈ 16 ਅਤੇ 17 ਅਪ੍ਰੈਲ ਨੂੰ ਦੋਵਾਂ ਟੀਮਾਂ ਦਾ ਅਭਿਆਸ ਪ੍ਰੋਗਰਾਮ ਤੈਅ ਕੀਤਾ ਗਿਆ ਹੈ।

ਦੱਸ ਦੇਈਏ ਕਿ ਮੌਸਮ ਵਿਭਾਗ ਨੇ 18 ਤਰੀਕ ਨੂੰ ਵੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਕਾਰਨ ਖੇਡ ਵਿਚ ਕੁਝ ਵਿਘਨ ਪੈ ਸਕਦਾ ਹੈ। ਹਾਲਾਂਕਿ ਇਸ ਸਟੇਡੀਅਮ ’ਚ ਵਿਸ਼ੇਸ਼ ਡਰੇਨੇਜ ਸਿਸਟਮ ਲਗਾਇਆ ਗਿਆ ਹੈ। ਜਿਸ ਕਾਰਨ ਮੀਂਹ ਪੈਣ ਤੋਂ ਕੁਝ ਦੇਰ ਬਾਅਦ ਹੀ ਪਾਣੀ ਦਾ ਨਿਕਾਸ ਹੋ ਜਾਂਦਾ ਹੈ।