ਲੌਰੈਂਸ ਬਿਸ਼ਨੋਈ ਦੇ ਖ਼ਾਸ ਕਹੇ ਜਾਂਦੇ , ਗੁਰਲਾਲ ਬਰਾੜ ਦਾ ਗੋਲੀਆਂ ਮਾਰ ਕੇ ਕਤਲ

by simranofficial

ਚੰਡੀਗੜ੍ਹ (ਐਨ ਆਰ ਆਈ ) : ਚੰਡੀਗੜ੍ਹ ਗੋਲੀਆਂ ਦੀਆਂ ਅਵਾਜ਼ਾਂ ਦੇ ਨਾਲ ਦਹਿਲ ਗਿਆ, ਇੱਥੇ ਲੌਰੈਂਸ ਬਿਸ਼ਨੋਈ ਦੇ ਖਾਸ ਕਹੇ ਜਾਂਦੇ ਗੁਰਲਾਲ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ , ਸੋਪੂ ਦੇ ਪ੍ਰਧਾਨ ਗੁਰਲਾਲ ਬਰਾੜ ਦਾ ਗੋਲੀਆਂ ਮਾਰਕੇ ਕਤਲ ਕਰਨ ਤੋਂ ਬਾਅਦ ਇਸਦੀ ਜਿੰਮੇਵਾਰੀ ਵੀ ਲਈ ਗਈ ਹੈ , ਚੰਡੀਗੜ੍ਹ ਵਿੱਚ ਆਏ ਦਿਨ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਬਿਊਟੀਫੁਲ ਸਿਟੀ ਦਾ ਮਾਹੌਲ ਖਰਾਬ ਹੋ ਰਿਹਾ ਹੈ , ਬੀਤੇ ਦਿਨ ਸੋਪੂ ਦੇ ਪ੍ਰਧਾਨ ਗੁਰਲਾਲ ਬਰਾੜ ਦਾ ਚੰਡੀਗੜ੍ਹ ਇੰਡਸਟਰੀਅਲ ਏਰੀਆ ਦੇ ਪਲੇਬੋਆਏ ਕਲੱਬ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ… ਸੂਤਰਾਂ ਦੇ ਮੁਤਾਬਕ ਬਰਾੜ ਨੂੰ 3 ਗੋਲੀਆਂ ਵੱਜੀਆਂ ਜਿਸ ਤੋਂ ਬਾਅਦ ਪੀਜੀਆਈ ਵਿੱਚ ਰੈਫਰ ਕਰ ਦਿੱਤਾ ਗਿਆ ਜਿਸ ਦੌਰਾਨ ਉੱਥੇ ਮ੍ਰਿਤਕ ਉਸਨੂੰ ਘੋਸ਼ਿਤ ਕਰ ਦਿੱਤਾ ਗਿਆ, ਬਰਾੜ ਆਪਣੀ ਕਾਰ ਚ ਬੈਠ ਕੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਜਿਸ ਵੇਲ਼ੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ , ਗੱਡੀ ਦੇ ਵਿੱਚ ਹੀ ਗੋਲੀਆਂ ਮਾਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ |

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਰਾੜ ਲਾਰੇਂਸ ਬਿਸ਼ਨੋਈ ਦਾ ਖਾਸ ਸੀ, ਉਸ ਦੀ ਹੀ ਪਾਰਟੀ ਦਾ ਸੂਬਾ ਪ੍ਰਧਾਨ ਸੀ। ਉਧਰ ਜਿਵੇਂ ਹੀ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।