ਵਕੀਲ ਨਹੀਂ ਲੜਨਗੇ ਬੇਅਦਬੀ ਮਾਮਲਿਆਂ ਦੇ ਕੇਸ , ਬਾਰ ਐਸੋਸਿਏਸ਼ਨ ਦਾ ਵੱਡਾ ਫੈਂਸਲਾ

by simranofficial

ਪੰਜਾਬ (ਐਨ ਆਰ ਆਈ ): ਸ੍ਰੀ ਫਤਿਹਗੜ੍ਹ ਸਾਹਿਬ ਵਿਚ ਹੋਈ ਬੇਅਦਬੀ ਦੀਆਂ ਦੋ ਘਟਨਾਵਾਂ ਨੇ ਪੂਰੀ ਸਿੱਖ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਤੋਂ ਬਾਅਦ ਰੋਸ਼ ਵਿਚ ਆਈ ਸਿੱਖ ਜੱਥੇਬੰਦੀਆਂ ਤੇ ਸੰਗਤ ਵਲੋਂ ਨੈਸ਼ਨਲ ਹਾਈਵੇ ਨੂੰ ਕਰੀਬ 9 ਘੰਟੇ ਤੱਕ ਜਾਮ ਕਰ ਦਿਤਾ ਗਿਆ ਸੀ,ਆਖਿਰ ਵਿਚ ਪੁਲਿਸ ਵਲੋਂ ਆਰੋਪੀ ਦੇ ਖ਼ਿਆਫ ਐਕਟ ਯੂ. ਏ. ਪੀ. ਏ. ਸਣੇ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ।ਇਹ ਪਹਿਲੀ ਵਾਰ ਹੈ ਕਿ ਪੁਲਿਸ ਨੇ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੇ ਖਿਆਫ਼ ਯੂ. ਏ. ਪੀ. ਏ. ਐਕਟ ਅਧੀਨ ਮਾਮਲਾ ਦਰਜ਼ ਕੀਤਾ ਹੋਵੇ , ਜਿਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋਕੇ ਸੰਗਤ ਨੇ ਜਾਮ ਨੂੰ ਖੋਲ ਦਿੱਤਾ , ਤੇ ਅੱਜ ਉਕਤ ਯੁਵਕ ਨੂੰ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨਾ ਸੀ ਪਰ ਉੱਥੇ ਵੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਬਾਰ ਐਸੋਸੀਏਸ਼ਨ ਨੇ ਵੱਡਾ ਫ਼ੈਸਲਾ ਲਿਆ ਹੈ। ਜ਼ਿਲ੍ਹੇ ਦੇ ਵਕੀਲਾਂ ਨੇ ਏਕੇ ਨਾਲ ਮਤਾ ਪਾਸ ਕਰਦੇ ਹੋਏ ਐਲਾਨ ਕੀਤਾ ਹੈ ਕਿ ਕੋਈ ਵੀ ਵਕੀਲ ਬੇਅਦਬੀ ਦੇ ਦੋਸ਼ੀ ਦਾ ਕੇਸ ਨਹੀਂ ਲੜੇਗਾ ਅਤੇ ਨਾ ਹੀ ਕਿਸੇ ਬਾਹਰਲੇ ਵਕੀਲ ਨੂੰ ਇਹ ਕੇਸ ਆਪਣੇ ਹੱਥ 'ਚ ਲੈਣ ਦਿੱਤਾ ਜਾਵੇਗਾ, ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫ਼ 'ਚ ਹੈ ਅਤੇ ਪੁਲਸ ਵੱਲੋਂ ਇਸ ਦੀ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।