ਵਿਗਿਆਨੀਆਂ ਦਾ ਕੋਰੋਨਾਵਾਇਰਸ ਬਾਰੇ ਵੱਡਾ ਖੁਲਾਸਾ :ਬਿਨਾ ਲੱਛਣਾਂ ਵਾਲੇ ਮਰੀਜ਼10 ਦਿਨਾਂ ਤੱਕ ਵਾਇਰਸ ਤੋਂ ਪ੍ਰਭਾਵਿਤ

by simranofficial

ਅਮਰੀਕਾ (ਐਨ .ਆਰ .ਆਈ ):ਕੋਰੋਨਾਵਾਇਰਸ ਨੂੰ ਲੈ ਲਗਾਤਰ ਇਸਤੇ ਖੋਜ ਕੀਤੀ ਜਾ ਰਹੀ ਹੈ ਵਿਗਿਆਨਿਕ ਇਸ ਤੇ ਕਈ ਖੋਜਾਂ ਕਰਕੇ ਨਵੀਆਂ ਨਵੀਆਂ ਖੋਜਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਸੰਬੰਧੀ ਇਕ ਨਵੀਂ ਖੋਜ ਸਾਹਮਣੇ ਆਈ ਹੈ ,ਜਿਸ ਵਿਚ ਕੋਰੋਨਾਵਾਇਰਸ ਦੇ ਹਲਕੇ ਲੱਛਣਾਂ ਜਾਂ ਬਿਨਾ ਲੱਛਣਾਂ ਵਾਲੇ ਮਰੀਜ਼ਾਂ ਉੱਤੇ ਇਸ ਵਾਇਰਸ ਦਾ ਅਸਰ ਕਦੋਂ ਤੱਕ ਰਹਿ ਸਕਦਾ ਹੈ ਇਸ ਦੀ ਜਾਣਕਾਰੀ ਦਿਤੀ ਗਈ ਹੈ । ਇਸ ਸਵਾਲ ਦਾ ਜਵਾਬ ਨਵੀਂ ਖੋਜ ਵਿੱਚ ਦੇਖਣ ਦਾ ਯਤਨ ਕੀਤਾ ਗਿਆ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਹਲਕੇ ਜਾਂ ਬਿਨਾ ਲੱਛਣਾਂ ਵਾਲੇ ਮਰੀਜ਼ ਵੱਧ ਤੋਂ ਵੱਧ 10 ਦਿਨਾਂ ਤੱਕ ਹੀ ਇਸ ਵਾਇਰਸ ਤੋਂ ਪ੍ਰਭਾਵਿਤ ਰਹਿ ਸਕਦੇ ਹਨ। ਇਹ ਖੋਜ ਅਮਰੀਕਾ ਦੀ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਤੇ ਰੀਗਨ ਸਟੇਟ ਯੂਨੀਵਰਸਿਟੀ ਨੇ ਕੀਤੀ ਹੈ।