ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਐਸਜੀਪੀਸੀ ਦੀ ਟਾਸਕ ਫੋਰਸ ਦੀ ਗੁੰਡਾਗਰਦੀ

by simranofficial

ਅੰਮ੍ਰਿਤਸਰ (ਐਨ ਆਰ ਆਈ ):- ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਐਸਜੀਪੀਸੀ ਦੀ ਟਾਸਕ ਫੋਰਸ ਦੀ ਗੁੰਡਾਗਰਦੀ ਇੱਕ ਵਾਰ ਫਿਰ ਤੋਂ ਵਿਖਾਈ ਦਿੱਤੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸ੍ਵਰੂਪਾਂ ਦੇ ਮਾਮਲੇ ਵਿੱਚ ਸਿੱਖ ਜਥੇਬੰਦਿਆ ਲਗਾਤਾਰ ਐਸ ਜੀ ਪੀ ਸੀ ਦੇ ਗੇਟ ਦੇ ਬਾਹਰ ਧਰਨਾ ਪਰਧਰਸ਼ਨ ਕਰ ਰਹੀਆਂ ਹਨ, ਅੱਜ ਇੱਕ ਵਾਰ ਫਿਰ ਐਸਜੀਪੀਸੀ ਵਲੋਂ ਟਾਸਕ ਫੋਰਸ ਅਤੇ ਸਿੱਖ ਜਥੇ ਬੰਦੀਆਂ ਵਿੱਚ ਹੋਈ ਖੂਨੀ ਝੜਪ ਦੇ ਦੌਰਾਨ ਦੋਨਾਂ ਹੀ ਤਰਫ਼ੋਂ ਵਲੋਂ ਤਲਵਾਰ ਚੱਲੀ ਜਿਸਦੇ ਚਲਦੇ ਐਸਜੀਪੀਸੀ ਦੇ ਮੁਲਾਜਿਮ ਵੀ ਜਖ਼ਮੀ ਹੋਏ ਅਤੇ ਪ੍ਰਦਰਸ਼ਨ ਕਰ ਰਹੇ ਸਿੱਖ ਵੀ ਜਖ਼ਮੀ ਹੋਏ ਇਸ ਦੌਰਾਨ ਐਸਜੀਪੀਸੀ ਦੇ ਵਲੋਂ ਪਤਰਕਾਰਾਂ ਨੂੰ ਕਵਰੇਜ ਕਰਣ ਤੋਂ ਰੋਕਿਆ ਗਿਆ ਪੱਤਰਕਾਰਾਂ ਦੇ ਮੋਬਾਇਲ ਤੱਕ ਖੌਹ ਲਏ ਗਏ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਪਤਰਕਾਰਾਂ ਨਾਲ ਧੱਕਾ - ਮੁੱਕੀ ਕਰਦੇ ਹੋਏ ਬਦਸਲੂਕੀ ਕੀਤੀ ਗਈ ਇੱਕ ਪਤਰਕਾਰਾਂ ਨੂੰ ਤਾਂ ਅੰਦਰ ਲੈ ਜਾ ਕੇ ਮਾਰ ਮਾਰ ਕੁਟਾਈ ਕੀਤੀ ਗਈ ਜੋ ਹੁਣੇ ਤੱਕ ਐਸਜੀਪੀਸੀ ਵਿੱਚ ਨਜਰਬੰਦ ਹੈ ਜਿਥੇ ਬੰਦੀ ਵੀ ਲਗਾਤਾਰ ਗੇਟ ਦੇ ਬਾਹਰ ਬੈਠ ਕੇ ਨਾਅਰੇਬਾਜ਼ੀ ਕਰਦੀ ਵਿਖਾਈ ਦਿੱਤੀ |