ਸਧਾਰਨ ਜੀਵਨ ਜਿਊਣ ਵਾਲੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਦਾ ਅੱਜ ਜਨਮ ਦਿਹਾੜਾ

by simranofficial

(ਐਨ ਆਰ ਆਈ ):- ਅੱਜ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਦਾ ਜਨਮ ਦਿਹਾੜਾ ਹੈ ,ਅਬਦੁਲ ਕਲਾਮ ਜੀ ਦਾ ਪੂਰਾ ਨਾਮ ਅਵੁਲ ਪਕਿਰ ਜ਼ੈਨੁਲਾਬੀਦੀਨ ਅਬਦੁੱਲ ਕਲਾਮ ਸੀ ,ਉਹ ਸਾਡੇ ਵਿੱਚ ਨਾ ਰਹਿ ਕੇ ਵੀ ਸਾਡੇ ਵਿੱਚ ਮਜੂਦ ਨੇ ਉਹ ਅਮਰ ਨੇ | ਉਹ ਇਕ ਵਿਗਿਆਨੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਸੀ ਉੰਨਾ ਨੇ ਪੁਲਾੜ ਅਤੇ ਸੁਰੱਖਿਆ ਦੇ ਖੇਤਰ ਚ ਅਹਿਮ ਰੋਲ ਅਦਾ ਕੀਤਾ , ਅਬਦੁਲ ਕਲਾਮ ਜੀ ਨੂੰ ਮਿਜ਼ਾਈਲ ਮੈਨ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ , ਕਿਉਂਕਿ ਉੰਨਾ ਨੇ ਭਾਰਤ ਨੂੰ ਬੈਲੇਸਟਿਕ ਮਿਜ਼ਾਈਲ ਅਤੇ ਲਾਂਚਿੰਗ ਟੈਕਨਾਲੋਜੀ ਵਿਚ ਅਤਿਮਨਿਰਭਰ ਬਣਾਉਣ ਚ ਮਦਦ ਕੀਤੀ |
ਕਲਾਮ ਇਕ ਬੇਹੱਦ ਸਾਧਾਰਨ ਵਿਅਕਤੀ ਸਨ , ਉਹ ਆਪਣੀ ਪੜਾਈ ਲਈ ਅਖ਼ਬਾਰ ਤੱਕ ਵੇਚਦੇ ਸਨ | ਉੰਨਾ ਦੇ ਜੀਵਨ ਤੋਂ ਸਾਨੂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ | ਉੰਨਾ ਦੇ ਸਾਧਾਰਨ ਜੀਵਨ ਤੋਂ ਸਾਨੂ ਸਾਰੀਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ , ਉੰਨਾ ਦੇ ਦਿਖਾਏ ਮਾਰਗ ਤੇ ਚਲ ਅਸੀ ਸਾਰੇ ਆਪਣੇ ਜੀਵਨ ਨੂੰ ਬਦਲ ਸਕਦੇ ਹੈ |