ਹਾਥਰਸ ਚ ਇੱਕ ਲੜਕੀ ਦਾ ਸਮੂਹਿਕ ਬਲਾਤਕਾਰ , ਪੁਲਿਸ ਦਾ ਰਵਈਆ ਹੈਰਾਨ ਕਰਨ ਵਾਲਾ , ਕਿਹਾ ਨਹੀਂ ਹੋਇਆ ਦੁਸ਼ਕਰਮ

by simranofficial

ਯੂਪੀ(ਐਨ .ਆਰ .ਆਈ ):ਯੂਪੀ ਚ ਜੋ ਹੋਇਆ ਉਸਨੇ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਹਲਾ ਕੇ ਰੱਖ ਦਿੱਤਾ ਹੈ 2012 ਚ ਜੋ ਵਾਪਰਿਆ ਸੀ ਉਸ ਨੂੰ ਫਿਰ ਤੋਂ ਦੋਹਰਾਇਆ ,ਹਾਥਰਸ ਚ ਇੱਕ ਲੜਕੀ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ,ਉਸਨੂੰ ਪਰਿਵਾਰ ਦੀ ਮਜ਼ੂਦਗੀ ਦੇ ਬਿੰਨਾ ਅਗਨੀ ਦੇ ਭੇਟ ਕਰ ਦਿੱਤਾ ਗਿਆ ,ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿਚ ਕਿਸ ਤਰ੍ਹਾਂ ਦੀ ਪ੍ਰਤੀਕ੍ਰਿਆ ਜ਼ਾਹਰ ਕੀਤੀ ਗਈ ਹੈ, ਇਸ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ। ਇੱਕ ਪਾਸੇ ਰਾਜ ਸਰਕਾਰ ਐਸਆਈਟੀ ਬਣਾ ਕੇ ਸੱਤ ਦਿਨਾਂ ਵਿੱਚ ਕੇਸ ਦੀ ਜਾਂਚ ਦਾ ਭਰੋਸਾ ਦਿੰਦੀ ਹੈ, ਦੂਜੇ ਪਾਸੇ ਯੂਪੀ ਪੁਲਿਸ ਬਿਆਨ ਦਿੰਦੀ ਹੈ ਕਿ ਪੀੜਤਾ ਨਾਲ ਬਲਾਤਕਾਰ ਨਹੀਂ ਹੋਇਆ ਸੀ। ਕੁੱਝ ਅਜਿਹੀਆਂ ਵੀ ਤਸਵੀਰਾਂ ਸਾਹਮਣੇ ਆਈਆਂ, ਜਿਸਨੇ ਪੁਲਿਸ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕੀਤੇ, ਕੁੱਝ ਮੁਲਾਜਿਮ ਹੱਸਦੇ ਹੋਏ ਨਜ਼ਰ ਆਏ ਤੇ ਕੁੱਝ ਗੁੰਡਾਗਰਦੀ ਕਰਦੇ ਹੋਏ ਵੇਖੇ ਗਏ ,ਪਿੰਡ ਵਿਚ ਮੀਡੀਆ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ, ਕਿਸੇ ਵੀ ਆਗੂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਡੀਐਮ ਖ਼ੁਦ ਪਰਿਵਾਰ ਨਾਲ ਧਮਕੀ ਭਰੇ ਲਹਿਜੇ ਨਾਲ ਗੱਲ ਕਰਦਿਆਂ ਹੋਇਆ ਵੀ ਵੇਖਿਆ ਗਿਆ ਹੈ ,ਜਿਕਰੇਖਸ ਹੈ ਕਿ ਵੀਰਵਾਰ ਨੂੰ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਨੂੰ ਹਾਥਰਸ ਜਾਣ ਤੋਂ ਰੋਕਿਆ ਗਿਆ ਸੀ। ਹੁਣ ਸ਼ੁੱਕਰਵਾਰ ਨੂੰ, ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਰੋਕਿਆ ਗਿਆ ਅਤੇ ਦੁਰਵਿਵਹਾਰ ਕੀਤਾ ਗਿਆ. ਇੰਨਾ ਹੀ ਨਹੀਂ, ਹੁਣ ਪੀੜਤ ਦੇ ਪਿੰਡ ਵਿੱਚ ਮੀਡੀਆ ਐਂਟਰੀ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਇਹ ਸਾਰੀਆਂ ਘਟਨਾਵਾਂ ਪੁਲਿਸ ਤੇ ਕਈ ਸਵਾਲ ਖੜੇ ਕਰਦਿਆਂ ਨੇ , ਸਰਕਾਰ ਨੂੰ ਇਸ ਮਾਮਲੇ ਚ ਨਿਰਪੱਖ ਹੋ ਕੇ ਜਾਂਚ ਕਰਵਾਉਣੀ ਚਾਹੀਦੀ ਹੈ