ਕਾਰ ‘ਚੋਂ ਹੈਰੋਇਨ ਸਮੇਤ 1 ਵਿਅਕਤੀ ਕਾਬੂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਦੇ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐੱਸ. ਐੱਚ. ਓ. ਜਤਿਨ ਕਪੂਰ ਨੇ ਦੱਸਿਆ ਕਿ ਇਕ ਵਿਅਕਤੀ ਜੋ ਹਰਿਆਣਾ ਨੰਬਰ ਪੋਲੋ ਮਾਰਕਾ ਕਾਰ 'ਚ ਸਵਾਰ ਹੋ ਕੇ ਢਕੋਲੀ ਵਿਖੇ ਡੀ. ਪੀ. ਐੱਸ ਚੌਂਕ ਵੱਲ ਆ ਰਿਹਾ ਸੀ। ਉਸ ਨੂੰ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 22 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਸ ਦੀ ਪੁੱਛ-ਪੜਤਾਲ ਕਰਨ 'ਤੇ ਵਿਨੋਦ ਕੁਮਾਰ ਪੁੱਤਰ ਪੂਨਮ ਚੰਦ ਵਾਸੀ ਫਤਿਆਬਾਦ ਵਜੋਂ ਪਛਾਣ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।