ਪਿਛਲੇ 24 ਘੰਟਿਆਂ ‘ਚ ਭਾਰਤ ਵਿਚ ਕੋਰੋਨਾ ਦੇ 1 ਲੱਖ 61 ਹਜ਼ਾਰ ਤੋਂ ਵੱਧ ਕੇਸ

by vikramsehajpal

ਦਿੱਲੀ,(ਦੇਵ ਇੰਦਰਜੀਤ) : ਕੋਰੋਨਾ ਦਾ ਕਹਿਰ ਦੀਨੋ-ਦਿਨ ਘਟਣ ਦੀ ਬਜਾਏ ਦੀਨੋ-ਦਿਨ ਵੱਧ ਰਿਹਾ ਹੈ। ਇਥੇ ਵਿਚ ਭਾਰਤ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 1 ਲੱਖ 61 ਹਜ਼ਾਰ ਕੇਸ ਦਰਜ਼ ਕੀਤੇ ਗਏ। ਜੋ ਕੀ ਹੁਣ ਤਕ ਦੇ ਸਬ ਤੋਂ ਜ਼ਿਆਦਾ ਗਿਣਤੀ ਦਾ ਰਿਕਾਰਡ ਬਣ ਗਿਆ ਹੈ । ਜਿਸ ਦੇ ਨਾਲ 879 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ ਹੈ। ਦੱਸ ਦਈਏ ਕਿ 51,751 ਕੋਰੋਨਾ ਕੇਸ ਸਿਰਫ਼ ਮਹਾਰਾਸ਼ਟਰ ਤੋਂ ਆਏ ਹਨ ਅਤੇ ਰਾਜਧਾਨੀ ਦਿੱਲੀ ‘ਚੋਂ 11,491 ਕੋਰੋਨਾ ਕੇਸ ਆਏ ਹਨ। 3,116 ਨਵੇਂ ਕੇਸ ਪੰਜਾਬ ਵਿਚ ਹਨ।