ਨਸ਼ੇ ਦੀ ਓਵਰਡੋਜ਼ ਲੈਣ ਨਾਲ ਹਸਪਤਾਲ ਦੇ ਬਾਥਰੂਮ ‘ਚ 1 ਨੌਜਵਾਨ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਸਬ-ਡਿਵੀਜ਼ਨ ਹਸਪਤਾਲ ਭੁਲੱਥ ਦੇ ਬਾਥਰੂਮ ’ ਨਸ਼ੇ ਦੀ ਓਵਰਡੋਜ਼ ਲੈਣ ਨਾਲ 1 ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਚੰਚਲ ਸਿੰਘ ਉਰਫ਼ ਗੋਲਡੀ ਵਾਸੀ ਭਗਵਾਨਪੁਰ ਥਾਣਾ ਭੁਲੱਥ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੇ ਕਰੀਬ ਅੱਧਾ ਘੰਟਾ ਵਾਪਸ ਨਾ ਆਉਣ ’ਤੇ ਹਸਪਤਾਲ ਸਟਾਫ਼ ਵੱਲੋਂ ਜਦੋਂ ਬਾਥਰੂਮ ਚੈੱਕ ਕੀਤਾ ਗਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਕੋਈ ਆਵਾਜ਼ ਨਹੀਂ ਸੀ ਦੇ ਰਿਹਾ, ਜਿਸ ਕਰਕੇ ਮੌਕੇ ’ਤੇ ਦਰਵਾਜ਼ੇ ਨੂੰ ਤੋੜ ਕੇ ਜਦੋਂ ਅੰਦਰ ਵੇਖਿਆ ਗਿਆ ਤਾਂ ਨੌਜਵਾਨ ਗੋਲਡੀ ਬਾਥਰੂਮ ’ਚ ਡਿੱਗਾ ਪਿਆ ਸੀ। ਜੋਕਿ ਮ੍ਰਿਤਕ ਹਾਲਤ ’ਚ ਸੀ ਅਤੇ ਉਸ ਕੋਲ ਇਕ ਸਰਿੰਜ ਵੀ ਪਈ ਸੀ ਅਤੇ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਹੀ ਇਸ ਦੀ ਮੌਤ ਹੋਈ ਹੈ।

ਐੱਸ. ਐੱਚ. ਓ. ਰਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਭਰਾ ਨੇ ਵੀ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਹੈ ਕਿ ਗੋਲਡੀ ਆਟੋ ਚਲਾਉਂਦਾ ਸੀ, ਜੋਕਿ ਨਸ਼ੇ ਕਰਨ ਦਾ ਆਦੀ ਹੋ ਗਿਆ ਤੇ ਉਸ ਦੀ ਮੌਤ ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਹੋਈ ਹੈ।

More News

NRI Post
..
NRI Post
..
NRI Post
..