1 ਸਾਲ ਪਹਿਲਾਂ ਧੀ ਦਾ ਹੋਇਆ ਸੀ ਵਿਆਹ, ਹੁਣ ਮਿਲੀ ਲਾਸ਼, ਜਾਣੋ ਪੂਰਾ ਮਾਮਲਾ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਤੋਂ ਮੰਗਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮੱਤੇਵਾੜਾ ਵਿਖੇ ਪੇਕੇ ਪਰਿਵਾਰ ਨੂੰ ਸਹੁਰੇ ਘਰ ਵਿੱਚ ਆਪਣੀ ਵਿਆਹੁਤਾ ਧੀ ਬਿਕਰਮਜੀਤ ਕੌਰ ਦੀ ਲਾਸ਼ ਮਿਲੀ। ਜਿਸ ਦੇ ਗਲੇ 'ਤੇ ਕਈ ਨਿਸ਼ਾਨ ਸਨ ।ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ । ਅਮਰ ਸਿੰਘ ਨੇ ਦੱਸਿਆ ਕਿ ਉਸਦੀ ਧੀ ਦਾ 1 ਸਾਲ ਪਹਿਲਾਂ ਕਿਸ਼ਨ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਦੇ ਕੁਝ ਸਮੇ ਬਾਅਦ ਹੀ ਦੋਵਾਂ ਵਿਚਾਲੇ ਲੜਾਈ ਹੋਣ ਲੱਗ ਪਈ । ਉਨ੍ਹਾਂ ਦੀ ਧੀ ਨੇ 2 ਮਹੀਨੇ ਪਹਿਲਾਂ ਹੀ ਮੁੰਡੇ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਆਪਣੇ ਨਾਲ ਘਰ ਲੈ ਗਿਆ, ਉੱਥੇ ਜਾ ਕੇ ਫਿਰ ਦੋਵਾਂ ਪਤੀ- ਪਤਨੀ ਵਿਚਾਲੇ ਲੜਾਈ ਹੋ ਗਈ।

ਜਿਸ ਤੋਂ ਬਾਅਦ ਉਸ ਦੀ ਧੀ ਫਿਰ ਪੇਕੇ ਘਰ ਆ ਗਈ। ਅਮਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਹੁਰਾ ਪਰਿਵਾਰ ਉਨ੍ਹਾਂ ਦੇ ਘਰ ਆਇਆ ਤੇ ਇਹ ਬੋਲ ਕੇ ਕੁੜੀ ਨੂੰ ਲੈ ਗਿਆ ਕਿ ਅੱਜ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਕੋਈ ਦੁੱਖ ਨਹੀ ਹੋਵੇਗਾ। ਬੀਤੀ ਦਿਨੀਂ ਸਹੁਰੇ ਪਰਿਵਾਰ ਨੇ ਫੋਨ ਕੀਤਾ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ ,ਜਿਸ 'ਤੇ ਉਹ ਤੁਰੰਤ ਹੀ ਉੱਥੇ ਪਹੁੰਚੇ ਤੇ ਦੇਖਿਆ ਕਿ ਉਨ੍ਹਾਂ ਦੀ ਧੀ ਦੀ ਲਾਸ਼ ਪਈ ਸੀ, ਜਿਸ ਦੇ ਗਲੇ 'ਤੇ ਨਿਸ਼ਾਨ ਸਨ। ਜਦੋ ਉਨ੍ਹਾਂ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ ਤਾਂ ਸਹੁਰਾ ਪਰਿਵਾਰ ਫਰਾਰ ਹੋ ਗਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।