13 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਅਫ਼ਗ਼ਾਨਿਸਤਾਨ ਦੇ ਸੂਬੇ ਦਖਣੀ ਹੇਲਮੰਦ 'ਚ ਬਹੁਤ ਭਿਆਨਕ ਬੰਬ ਧਮਾਕਾ ਹੋਇਆ ਹੈ | ਅਫ਼ਗ਼ਾਨ ਪੁਲਿਸ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੰਬ ਧਮਾਕੇ 'ਚ 10 ਅਫ਼ਗ਼ਾਨੀ ਫੌਜੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਪੱਤਰਕਾਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ |
ਜ਼ਖਮੀ ਪੱਤਰਕਾਰ ਨੂੰ ਪਿਛਲੇ ਲੰਮੇਂ ਸਮੇਂ ਤੋਂ ਹਮਲੇ ਦੀਆਂ ਧਮਕੀਆਂ ਮਿਲ ਰਹੀਆਂ ਸਨ | ਹੇਲਮੰਦ ਦੇ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦਸਿਆ ਕਿ ਟੀਵੀ ਤੇ ਰੇਡੀਓ ਪੱਤਰਕਾਰ ਨੇਸਾਰ ਅਹਿਮਦ ਅਹਿਮਦੀ ਜਦੋਂ ਆਪਣੇ ਵਾਹਨ ਤੋਂ ਦਫ਼ਤਰ ਜਾ ਰਹੇ ਸਨ ਤਾਂ ਇਕ ਬੰਬ ਧਮਾਕਾ ਹੋ ਗਿਆ ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ | ਇਹ ਧਮਾਕਾ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ 'ਚ ਹੋਇਆ ਹੈ |
ਉਨ੍ਹਾਂ ਦਸਿਆ ਕਿ ਹਮਲੇ 'ਚ ਜ਼ਖ਼ਮੀ ਹੋਏ ਅਹਿਮਦੀ ਨੂੰ ਇਲਾਜ ਲਈ ਕਾਬੁਲ ਭੇਜਿਆ ਗਿਆ ਹੈ | ਦੱਸ ਦਈਏ ਕਿ ਕਿਸੇ ਵੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ | ਦਸਣਯੋਗ ਹੈ ਕਿ ਫ਼ਰਾਹ ਸੂਬੇ ਦੇ ਗੁਲਿਸਤਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਤਾਲਿਬਾਨ ਨੇ ਫ਼ੌਜ ਦੀ ਇਕ ਜਾਂਚ ਚੌਕੀ 'ਤੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ 10 ਫ਼ੌਜੀ ਸ਼ਹੀਦ ਹੋ ਗਏ ਸਨ ਅਤੇ ਇਸ ਤੋਂ ਬਾਅਦ ਸੁਰੱਖਿਆਬਲਾਂ ਨੇ ਇਸ ਖੇਤਰ ਨੂੰ ਆਪਣੇ ਕਬਜ਼ੇ 'ਚ ਲਿੱਤਾ ਸੀ |



