ਪੁਲਵਾਮਾ ਹਮਲੇ ‘ਚ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਲਈ “paytm” ‘ਤੇ ਲੋਕਾਂ ਨੇ 10 ਕਰੋੜ ਤੱਕ ਦਾ ਦਿੱਤਾ ਫੰਡ

by mediateam

16 ਫਰਵਰੀ, ਸਿਮਰਨ ਕੌਰ - NRI MEDIA :

ਮੀਡਿਆ ਡੈਸਕ (ਸਿਮਰਨ ਕੌਰ) : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿੱਚ ਪੈਦਾ ਹੋਏ ਹਾਲਾਤਾਂ ਦਾ ਜਾਇਜ਼ਾ ਲੈਣ ਤੇ ਦੇਸ਼ ਭਰ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਦਸ ਦਈਏ ਕਿ paytm ਵਲੋਂ ਰਿਪੋਰਟ ਦਾ ਖੁਲਾਸਾ ਕੀਤਾ ਗਿਆ ਹੈ ਜਿਸ 'ਚ ਓਹਨਾ ਦਸਿਆ ਕਿ ਮ੍ਰਿਤਕ ਜਵਾਨ ਦੇ ਪਰਿਵਾਰਾਂ ਵਾਸਤੇ ਲੋਕਾਂ ਨੇ ਫ਼ੰਡ ਦਾਨ ਕਰਨ 'ਚ ਕਾਫ਼ੀ ਹੱਦ ਤੱਕ ਮਦਦ ਕੀਤੀ ਹੈ | ਜਾਣਕਾਰੀ ਮੁਤਾਬਕ ਪਤਾ ਲਗ ਹੈ ਕਿ paytm ਤੇ ਕਰੀਬ 10 ਕਰੋੜ ਦਾ ਫ਼ੰਡ ਇਕੱਠਾ ਹੋ ਗਿਆ ਹੈ |


ਓਥੇ ਹੀ ਅਗਲੀ ਕਾਰਵਾਈ ਲਈ ਅੱਜ ਨਵੀਂ ਦਿੱਲੀ ’ਚ ਸਰਬ–ਪਾਰਟੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਗਈ। ਉਸ ਹਮਲੇ ਵਿੱਚ ਸੀਆਰਪੀਐੱਫ਼ ਦੇ 45 ਜਵਾਨ ਸ਼ਹੀਦ ਹੋਏ ਸਨ। ਇਸ ਮੀਟਿੰਗ ਦੌਰਾਨ ਸਾਰੀਆਂ ਪਾਰਟੀਆਂ ਨੇ ਇੱਕਜੁਟ ਆਵਾਜ਼ ਵਿੱਚ ਇਹੋ ਕਿਹਾ ਕਿ ਉਹ ਸਾਰੇ ਹਰ ਪ੍ਰਕਾਰ ਦੀ ਉਸ ਦਹਿਸ਼ਤਗਰਦੀ ਦੀ ਸਖ਼ਤ ਨਿਖੇਧੀ ਕਰਦੇ ਹਨ, ਜਿਹੜੀ ਸਰਹੱਦ ਪਾਰ ਤੋਂ ਭਾਰਤ ਨੂੰ ਦਿੱਤੀ ਜਾ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਭਾਰਤ ਵਿੱਚ ਅਜਿਹੀ ਦਹਿਸ਼ਤਗਰਦੀ ਚਲਾਈ ਜਾ ਰਹੀ ਹੈ। ਭਾਰਤ ਅਜਿਹੀਆਂ ਚੁਣੌਤੀਆਂ ਨਾਲ ਡਟਵਾਂ ਮੁਕਾਬਲਾ ਕਰੇਗਾ।


More News

NRI Post
..
NRI Post
..
NRI Post
..