ਹਵਾਲਾਤੀ ਦੇ ਗੁਪਤ ਅੰਗ ‘ਚੋ 10 ਗ੍ਰਾਮ ਹੈਰੋਇਨ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੇਸ਼ੀ ਤੋਂ ਬਾਅਦ ਜੇਲ੍ਹ ਅੰਦਰ ਦਾਖਲ ਹੋਏ ਹਵਾਲਾਤੀ ਦੇ ਗੁਪਤ ਅੰਗ 'ਚੋ 10 ਗ੍ਰਾਮ ਹੈਰੋਇਨ ਤੇ 1 ਮੋਬਾਈਲ ਫੋਨ ਬਰਾਮਦ ਹੋਇਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਗਈ । ਪੁਲਿਸ ਨੇ ਸਹਾਇਕ ਸੁਪਰਡੈਂਟ ਦੇ ਬਿਆਨ ਆਧਾਰ ਜਲੰਧਰ ਦੇ ਰਹਿਣ ਵਾਲੇ ਹਵਾਲਾਤੀ ਹਨੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ । ਪੁਲਿਸ ਅਧਿਕਾਰੀ ਨੇ ਕਿਹਾ ਕਿ ਹਵਾਲਾਤੀ ਹਨੀ ਕਾਫੀ ਸਮੇ ਤੋਂ ਲੁਧਿਆਣਾ ਜੇਲ੍ਹ 'ਚ ਬੰਦ ਹੈ ।ਉਸ ਨੂੰ ਪੇਸ਼ੀ ਲਈ ਅਦਾਲਤ 'ਚ ਲਿਆਂਦਾ ਗਿਆ ਸੀ। ਜੇਲ੍ਹ ਅੰਦਰ ਦਾਖ਼ਲ ਹੁੰਦੇ ਸਮੇ ਜਦੋ ਮੈਟਲ ਡਿਟੈਕਟਰ ਤੋਂ ਆਵਾਜ਼ ਆਈ, ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ ਤਾਂ ਗੁਪਰ ਅੰਗ 'ਚ 10 ਗ੍ਰਾਮ ਹੈਰੋਇਨ ਸਮੇਤ 1 ਮੋਬਾਈਲ ਬਰਾਮਦ ਹੋਇਆ। ਪੁਲਿਸ ਅਧਿਕਾਰੀ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।