ਜਲੰਧਰ ਡੈਸਕ (ਰਾਘਵ) - ਕੈਨੇਡਾ ‘ਚ ਸਰਗਰਮ ਗੈਂਗਸਟਰ ਅਤੇ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ ਮੈਂਬਰ ਗੋਲਡੀ ਬਰਾੜ ‘ਤੇ ਭਾਰਤ ਸਰਕਾਰ ਨੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ‘ਤੇ ਕੈਨੇਡਾ ਵਿੱਚ ਡੇਢ ਕਰੋੜ ਰੁਪਏ ਦਾ ਇਨਾਮ ਕੈਨੇਡਾ ਸਰਕਾਰ ਨੇ ਰੱਖਿਆ ਹੋਇਆ ਹੈ।
ਓਥੇ ਹੀ ਅਗਵਾ ਅਤੇ ਕਤਲ ਦੇ ਇੱਕ ਮਾਮਲੇ ਵਿੱਚ ਐੱਨ.ਆਈ.ਏ. ਨੇ ਇਹ ਇਨਾਮ ਰੱਖਿਆ ਹੈ। ਚੰਡੀਗੜ੍ਹ ‘ਚ ਗੈਰ-ਕਾਨੂੰਨੀ ਜਬਰੀ ਵਸੂਲੀ ਅਤੇ ਜਾਨਲੇਵਾ ਹਮਲੇ ਨਾਲ ਜੁੜੇ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ NIA ਦੀ ਇਹ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੈ।


