ਕਿੱਲਾਂ ਨਾਲ 10 ਸਾਲਾ ਬੱਚੇ ਦੀਆਂ ਕੱਢੀਆਂ ਅੱਖਾਂ, ਫਿਰ ਸਿਗਰੇਟ ਨਾਲ ਸਾੜਿਆ ਚਿਹਰਾ, ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ

by jaskamal

ਨਿਊਜ਼ ਡੈਸਕ (ਜਸਕਮਲ) : ਨਗਨ ਲਾਸ਼, ਸਿਗਰੇਟ ਦੇ ਸੜਨ ਦੇ ਨਿਸ਼ਾਨ, ਕਿੱਲਾਂ ਨਾਲ ਕੱਢੀਆਂ ਅੱਖਾਂ ਤੇ ਗਲੇ ਦੇ ਕੋਲ ਜੁੱਤੀ ਦੇ ਨਿਸ਼ਾਨ। ਕਾਨਪੁਰ 'ਚ 10 ਸਾਲਾ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਬੱਚੇ ਨਾਲ ਅਜਿਹਾ ਜ਼ੁਲਮ ਕੀਤਾ ਗਿਆ, ਜਿਸ ਨੂੰ ਦੇਖ ਕੇ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਲਾਸ਼ ਦਾ ਪੰਚਨਾਮਾ ਕਰਨ ਪਹੁੰਚੇ ਪੁਲਸ ਕਰਮਚਾਰੀ ਵੀ ਕੰਬ ਗਏ ਹਨ। ਬੱਚਾ ਦੋ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਮੰਗਲਵਾਰ ਨੂੰ ਮਿਲੀ। ਬੱਚੇ ਨੂੰ ਮਾਰਨ ਵਾਲਿਆਂ ਨੇ ਉਸ ਦੀ ਅੱਖਾਂ ਨੂੰ ਵੀ ਕਿੱਲਾਂ ਨਾਲ ਕੱਢ ਦਿੱਤੀ ਸੀ। ਅੱਖ ਦੇ ਕੋਲ ਇੱਕ ਮੇਖ ਮਿਲਿਆ ਹੈ, ਖਦਸ਼ਾ ਹੈ ਕਿ ਕਿੱਲ ਅੱਖ 'ਚ ਚਲਾ ਗਿਆ ਅਤੇ ਫਿਰ ਅੱਖ ਕੱਢ ਦਿੱਤੀ ਗਈ ਹੈ। ਬੱਚੇ ਦੇ ਗਲੇ ਕੋਲ ਜੁੱਤੀ ਦਾ ਨਿਸ਼ਾਨ ਮਿਲਿਆ ਹੈ। ਇਸ ਦੀ ਮੌਤ ਤੋਂ ਬਾਅਦ ਜੁੱਤੀ ਨਾਲ ਬੱਚੇ ਦੀ ਗਰਦਨ ਕੁਚਲਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਲਾਸ਼ ਨੇੜੇ ਮਿਲੀ ਸ਼ਰਾਬ ਦੀ ਬੋਤਲ, ਚਿਹਰੇ 'ਤੇ ਸਿਗਰੇਟ ਦੇ ਨਿਸ਼ਾਨ

ਬੱਚੇ ਦੀ ਲਾਸ਼ ਨੇੜਿਓਂ ਦੋ ਗਲਾਸ ਤੇ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਤਲ ਦੋ ਸਨ ਤੇ ਉਨ੍ਹਾਂ ਨੇ ਸ਼ਰਾਬ ਪੀ ਕੇ ਤਸ਼ੱਦਦ ਕਰਦੇ ਹੋਏ ਬੱਚੇ ਦਾ ਕਤਲ ਕਰ ਦਿੱਤਾ। ਬੱਚੇ ਦੇ ਚਿਹਰੇ 'ਤੇ ਸਿਗਰੇਟ ਨਾਲ ਸਾੜਨ ਦੇ ਨਿਸ਼ਾਨ ਪਾਏ ਗਏ ਹਨ। ਕਤਲ ਤੋਂ ਬਾਅਦ ਬੱਚੇ ਨੂੰ ਜ਼ਮੀਨ 'ਤੇ ਘਸੀਟਣ ਦੇ ਵੀ ਨਿਸ਼ਾਨ ਹਨ। ਬੱਚੇ ਦੇ ਸਰੀਰ ਦਾ ਪਿਛਲਾ ਹਿੱਸਾ ਕਾਲਾ ਹੈ। ਬੱਚੇ ਨਾਲ ਕੁਕਰਮ ਹੋਣ ਦੀ ਵੀ ਸੰਭਾਵਨਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਦਾਅਵਾ ਕੀਤਾ ਜਾ ਸਕਦਾ ਹੈ। ਕਾਨਪੁਰ 'ਚ ਪਿਛਲੇ ਕੁਝ ਮਹੀਨਿਆਂ 'ਚ ਬੱਚਿਆਂ ਖਿਲਾਫ ਅਪਰਾਧ ਤੇਜ਼ੀ ਨਾਲ ਵਧਿਆ ਹੈ। ਦੋ ਦਿਨ ਪਹਿਲਾਂ ਇਕ ਬੱਚੇ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ, ਜਿਸ ਦੀ ਅਜੇ ਜਾਂਚ ਜਾਰੀ ਹੈ।

ਇਸ ਮਾਮਲੇ 'ਚ ਕਾਨਪੁਰ ਆਊਟਰ ਦੇ ਐੱਸਪੀ ਅਜੀਤ ਸਿਨਹਾ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ 'ਚ ਪੁਲਸ ਦੀ ਲਾਪ੍ਰਵਾਹੀ ਦੀ ਵੀ ਜਾਂਚ ਕੀਤੀ ਜਾਵੇਗੀ, ਪੋਸਟਮਾਰਟਮ 'ਚ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹੁਣ ਤੱਕ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ 'ਤੇ ਕਤਲ ਦੀ ਐਫਆਈਆਰ ਦਰਜ ਕੀਤੀ ਗਈ ਹੈ।