ਮੰਦਭਾਗੀ ਖ਼ਬਰ : ਕਈ ਦਿਨਾਂ ਤੋਂ ਲਾਪਤਾ 10 ਸਾਲਾਂ ਮਾਸੂਮ ਦੀ ਮਿਲੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਮੂਧਲ 'ਚ ਕਈ ਦਿਨਾਂ ਤੋਂ ਲਾਪਤਾ 10 ਸਾਲਾਂ ਮਾਸੂਮ ਬੱਚੀ ਦੀ ਸੁਖਮਨਪ੍ਰੀਤ ਕੌਰ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਉਸ ਦੇ ਘਰ ਕੋਲ ਹੀ ਲਾਸ਼ ਬਰਾਮਦ ਕੀਤੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਦੋਵੇ ਬੀਤੀ ਦਿਨੀਂ ਆਪਣੇ ਕੰਮ ਤੇ ਰੋਜ਼ਾਨਾ ਦੀ ਤਰ੍ਹਾਂ ਗਏ ਹੋਏ ਸਨ।ਘਰ 'ਚ ਦੋਵੇ ਭੈਣ -ਭਰਾ ਖੇਡ ਰਹੇ ਸਨ ।ਦੇਰ ਸ਼ਾਮ ਸੁਖਮਨਪ੍ਰੀਤ ਘਰੋਂ ਬਾਹਰ ਚਲੀ ਗਈ ਤੇ ਵਾਪਸ ਫਿਰ ਨਹੀ ਆਇਆ। ਜਿਸ ਤੋਂ ਬਾਅਦ ਕਈ ਥਾਵਾਂ 'ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਬੱਚੀ ਬਾਰੇ ਕੋਈ ਸੁਰਾਗ ਨਾ ਮਿਲਣ ਤੇ ਇਸ ਬਾਰੇ ਥਾਣੇ ਰਿਪੋਰਟ ਦਰਜ਼ ਕਾਰਵਾਈ ਗਈ। ਜਿਸ ਤੋਂ ਬਾਅਦ ਅੱਜ ਪੁਲਿਸ ਨੂੰ ਬੱਚੀ ਦੀ ਲਾਸ਼ ਘਰ ਤੋਂ ਕੁਝ ਦੂਰੀ ਤੇ ਮਿਲੀ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।