10ਵੀ ਜਮਾਤ ਦੀ ਵਿਦਿਆਰਥਣ ਨਾਲ ਨੌਜਵਾਨ ਨੇ ਕੀਤਾ ਬਲਾਤਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ , ਜਿਥੇ 10ਵੀ ਜਮਾਤ ਦੀ ਵਿਦਿਆਰਥਣ ਨਾਲ ਇਕ ਨੌਜਵਾਨ ਵਲੋਂ ਬਲਾਤਕਾਰ ਕੀਤਾ ਗਿਆ । ਦੱਸਿਆ ਜਾ ਰਿਹਾ ਕਿ ਦੋਸ਼ੀ ਅਜੈ ਪਾਲ ਵਾਸੀ ਬਟਾਲਾ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। 10ਵੀ ਜਮਾਤ 'ਚ ਪੜਦੀ ਨਾਬਾਲਗ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਖਿਡਾਰੀ ਹੈ। ਦੋਸ਼ੀ ਅਜੈ ਉਸ ਦੇ ਸਕੂਲ 'ਚ ਮੈਚ ਖੇਡਣ ਆਇਆ ਸੀ। ਇਸ ਮੈਚ ਦੌਰਾਨ ਉਹ ਇਕ ਦੂਜੇ ਨੂੰ ਮਿਲੇ ਤੇ ਮੈਸੇਜ , ਫੋਨ ਗੱਲ ਕਰਦੇ ਰਹੇ । ਦੋਸ਼ੀ ਅਜੈ ਪਾਲ ਨੇ ਅੰਮ੍ਰਿਤਸਰ ਦੇ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਬੁਲਾਇਆ ਸੀ। ਬੱਸ 'ਚ ਸਵਾਰ ਹੋ ਕੇ ਅੰਮ੍ਰਿਤਸਰ ਬੱਸ ਸਟੈਂਡ ਤੇ ਉੱਤਰੀ ਤਾਂ ਦੋਸ਼ੀ ਆਪਣੇ ਮੋਟਰਸਾਈਕਲ ਤੇ ਬੈਠ ਕੇ ਉਥੋਂ ਚਲਾ ਗਿਆ ਪਰ ਦੋਸ਼ੀ ਉਸ ਨੂੰ ਧਾਰਮਿਕ ਸਥਾਨ ਤੇ ਲਿਜਾਣ ਦੀ ਬਜਾਏ ਇਕ ਹੋਟਲ 'ਚ ਲੈ ਲਿਆ। ਉਥੇ ਦੋਸ਼ੀ ਨੇ ਉਸ ਨਾਲ ਧਮਕੀ ਦੇ ਕੇ ਬਲਾਤਕਾਰ ਕੀਤਾ ਤੇ ਵੀਡੀਓ ਬਣਾਈ ।