ਕੋਲਾ ਸੰਕਟ ਕਾਰਨ 1100 ਟਰੇਨਾਂ ਹੋਣਗੀਆਂ ਰੱਦ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ 'ਚ ਕੋਲਾ ਸੰਕਟ ਕਾਰਨ ਰੇਲਵੇ ਨੇ ਅਗਲੇ 20 ਦਿਨਾਂ ਲਈ ਘੱਟੋ-ਘੱਟ 1100 ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਯਾਤਰੀਆਂ ਸਮੇਤ ਵਪਾਰੀ ਵਰਗ ਵੀ ਪਰੇਸ਼ਾਨੀ ਦਾ ਸਾਹਮਣਾ ਕਰੇਗਾ। ਰੇਲਵੇ ਨੇ ਅਗਲੇ 20 ਦਿਨਾਂ ਲਈ ਕਰੀਬ 1100 ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਟਰੇਨਾਂ ਇਸ ਲਈ ਰੱਦ ਕੀਤੀਆਂ ਗਈਆਂ ਹਨ ਤਾਂ ਜੋ ਥਰਮਲ ਪਾਵਰ ਪਲਾਂਟ ਨੂੰ ਕੋਲੇ ਨਾਲ ਭਰੀਆਂ ਮਾਲ ਗੱਡੀਆਂ ਨੂੰ ਆਸਾਨੀ ਨਾਲ ਰਸਤਾ ਦਿੱਤਾ ਜਾ ਸਕੇ, ਤਾਂ ਜੋ ਕੋਲਾ ਸਮੇਂ ਸਿਰ ਪਹੁੰਚ ਸਕੇ। ਰੇਲਵੇ ਨੇ ਅਗਲੇ ਇੱਕ ਮਹੀਨੇ ਲਈ 670 ਯਾਤਰੀ ਟਰੇਨਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ। ਤਾਂ ਜੋ ਕੋਲਾ ਲੈ ਕੇ ਜਾਣ ਵਾਲੀਆਂ ਮਾਲ ਗੱਡੀਆਂ ਦੀ ਬਾਰੰਬਾਰਤਾ ਵਧਾਈ ਜਾ ਸਕੇ। ਇਸ ਕਾਰਨ ਕੋਲਾ ਉਤਪਾਦਕ ਰਾਜਾਂ ਛੱਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼ ਅਤੇ ਝਾਰਖੰਡ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਹੋ ਰਹੀ ਹੈ ਭਾਰੀ ਦਿੱਕਤ।

ਕਈ ਰਾਜਾਂ ਵਿੱਚ ਬਿਜਲੀ ਦੇ ਕੱਟ ਵੀ ਲੱਗੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਇਸ ਸਾਲ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਕਾਰਨ ਅਪ੍ਰੈਲ ਮਹੀਨੇ ਤੋਂ ਹੀ ਬਿਜਲੀ ਦੀ ਮੰਗ ਬਹੁਤ ਵਧ ਗਈ ਹੈ। ਬਿਜਲੀ ਦੀ ਮੰਗ ਵਧਣ ਨਾਲ ਕੋਲੇ ਦੀ ਖਪਤ ਵੀ ਵਧੀ ਹੈ। ਪਾਵਰ ਪਲਾਂਟਾਂ ਕੋਲ ਕੁਝ ਹੀ ਦਿਨਾਂ ਦਾ ਕੋਲਾ ਬਚਿਆ ਹੈ, ਜਿਸ ਕਾਰਨ ਦੇਸ਼ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ।