ਅੰਮ੍ਰਿਤਸਰ (ਐਨ. ਆਰ. ਆਈ. ਮੀਡਿਆ) : ਤਾਲਾਬੰਦੀ ਦੌਰਾਨ ਪਾਕਿਸਤਾਨ 'ਚ ਫਸੇ 114 ਭਾਰਤੀ ਨਾਗਰਿਕ ਵੀਰਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚ ਗਏ ਹਨ। ਇਸ ਸਬੰਧੀ ਪੁਲਿਸ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਅੱਜ ਪਾਕਿਸਤਾਨ ਵਿੱਚ ਫਸੇ ਤਕਰੀਬਨ 114 ਭਾਰਤੀ ਨਾਗਰਿਕ ਪਾਕਿਸਤਾਨ ਤੋਂ ਭਾਰਤ ਪਹੁੰਚੇ ਹਨ।
ਉਨ੍ਹਾਂ ਦੱਸਿਆ ਕਿ ਇਹ ਭਾਰਤੀ ਨਾਗਰਿਕ ਤਾਲਾਬੰਦੀ ਕਾਰਨ ਪਾਕਿਸਤਾਨ ਵਿੱਚ ਫਸ ਗਏ ਸਨ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਸੀ।ਪੁਲਿਸ ਅਧਿਕਾਰੀ ਅਰੁਣ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਾਕਿਸਤਾਨ ਤੋਂ ਭਾਰਤ ਆਏ ਨਾਗਰਿਕਾਂ ਵਿੱਚ ਰਾਜਸਥਾਨ ਦੇ 16, ਜੰਮੂ-ਕਸ਼ਮੀਰ ਦੇ 34, ਪੰਜਾਬ ਦੇ 10, ਯੂਪੀ ਦੇ 12, ਮਹਾਰਾਸ਼ਟਰ ਦੇ 6, ਦਿੱਲੀ ਦੇ 14, ਗੁਜਰਾਤ ਦੇ 10, ਮੱਧ ਪ੍ਰਦੇਸ਼ ਦਾ 1, ਹਰਿਆਣਾ ਦੇ 2, ਤੇਲੰਗਾਨਾ ਦੇ ਦੋ, ਕਰਨਾਟਕ ਦਾ 1, ਛੱਤੀਸਗੜ੍ਹ ਦੇ 3, ਪੱਛਮੀ ਬੰਗਾਲ ਦੇ 2, ਬਿਹਾਰ ਦਾ 1, ਉਤਰਾਖੰਡ ਦਾ 1 ਨਾਗਰਿਕ ਸ਼ਾਮਲ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਨਾਗਿਰਕਾਂ ਦਾ ਭਾਰਤ ਪਹੁੰਚਦੇ ਚੈਕਅੱਪ ਕੀਤਾ ਗਿਆ, ਇਸ ਦੌਰਾਨ ਇੱਕ ਗੁਜਰਾਤ ਦੀ ਔਰਤ ਦਾ 108 ਦੇ ਕਰੀਬ ਤਾਪਮਾਨ ਸੀ, ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ ਹੈ।



