12 ਸਾਲ ਦੀ ਬੱਚੀ ਨੂੰ ਅਣਪਛਾਤਿਆਂ ਨੇ ਕੀਤਾ ਕਿਡਨੈਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਲੋਹ ਦੇ ਨਾਭਾ ਰੋਡ ਸਥਿਤ ਬਾਜੀਗਰ ਬਸਤੀ ਦੇ ਨਜ਼ਦੀਕ ਤਿੰਨ ਕਾਰ ਸਵਾਰਾਂ ਵਲੋਂ 12 ਸਾਲ ਦੇ ਕਰੀਬ ਬੱਚੀ ਨੂੰ ਅਗਵਾਹ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦੀ ਬੱਚੀ ਆਪਣੀ ਦਾਦੀ ਨਾਲ ਕੁਝ ਸਮਾਨ ਲੈਣ ਲਈ ਜਾ ਰਹੀ ਸੀ ਕਿ ਇੱਕ ਕਾਰ 'ਚ ਤਿੰਨ ਦੇ ਕਰੀਬ ਸਵਾਰ ਨੌਜਵਾਨਾਂ ਨੇ ਬੱਚੀ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗੱਡੀ 'ਚ ਖਿੱਚਕੇ ਬੈਠਾ ਲਿਆ।

ਜਦੋਂ ਉਨ੍ਹਾਂ ਵਲੋਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਤੇ ਵੀ ਕਾਰ ਨਾਲ ਹਮਲਾ ਕੀਤਾ ਗਿਆ ਪਰ ਇਸ ਦੌਰਾਨ ਇੱਕ ਅਗਵਾਹਕਾਰ ਨੂੰ ਫੜ ਲਿਆ ਗਿਆ। ਉਨ੍ਹਾਂ ਨੇ ਕਾਰ ਦਾ ਪਿੱਛਾ ਕੀਤਾ ਤੇ ਮੰਡੀ ਗੋਬਿੰਦਗੜ ਰੋਡ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਕੋਲ ਕਾਰ ਨੂੰ ਘੇਰਕੇ ਬੱਚੀ ਨੂੰ ਬਚਾਇਆ। ਦੋ ਹੋਰ ਨੌਜਵਾਨਾਂ 'ਚੋਂ ਇੱਕ ਨੋਜਵਾਨ ਨੂੰ ਕਾਬੂ ਕਰ ਪੁਲਿਸ ਹਵਾਲੇ ਕੀਤਾ ਗਿਆ। ਜਦੋਂਕਿ ਇੱਕ ਨੋਜਵਾਨ ਭੱਜਣ ਨਿਕਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।