ਵੇਚ ਨਹੀ ਸਕੇ ਤਾਂ 12 ਸਾਲਾ ਕੁੜੀ ਦਾ ਕੀਤਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 12 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ 56 ਸਾਲਾ ਮਹਿਲਾ ਤੇ ਉਸ ਦੀ ਧੀ ਨੂੰ ਗ੍ਰਿਫ਼ਤਾਰ ਕੀਤਾ ਹੈ ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇ ਮੁਲਜ਼ਮਾਂ ਨਾਬਾਲਿਗ ਕੁੜੀ ਨੂੰ 50,000 ਰੁਪਏ ਵਿੱਚ ਵੇਚਣਾ ਚਾਹੁੰਦੀਆਂ ਸਨ ਪਰ ਨਾਕਾਮ ਰਹਿਣ ਤੋਂ ਬਾਅਦ ਭੇਦ ਖੁੱਲ੍ਹ ਜਾਣ ਦੇ ਡਰੋ ਉਨ੍ਹਾਂ ਨੇ ਕੁੜੀ ਦਾ ਕਤਲ ਕਰ ਦਿੱਤਾ। ਗ੍ਰਿਫ਼ਤਾਰ ਮਹਿਲਾ ਦੀ ਪਛਾਣ ਮਨੋਰਮਾ ਤੇ ਉਸ ਦੀ ਧੀ ਕਿਰਨ ਦੇ ਰੂਪ 'ਚ ਹੋਈ ਹੈ। ਦੋਸ਼ੀ ਕਿਰਨ ਤੇ ਨਾਬਾਲਿਗ ਕੁੜੀ ਵਿੱਚ ਦੋਸਤੀ ਸੀ ਤੇ ਉਹ ਕੁੜੀ ਨੂੰ ਗੁਆਂਢੀ ਜ਼ਿਲ੍ਹੇ ਦੇ ਪੀਤਮਪੁਰ ਤੋਂ ਗੱਲਾਂ 'ਚ ਫਸਾ ਕੇ ਆਪਣੇ ਨਾਲ ਲੈ ਗਈ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਕੋਲੋਂ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।