ਜ਼ਹਿਰੀਲੀ ਸ਼ਰਾਬ ਪੀਣ ਨਾਲ 13 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ, ਜਦੋਂ ਕਿ ਕਈ ਹੋਰ ਹਸਪਤਾਲਾਂ 'ਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਮ੍ਰਿਤਕਾਂ ਦੀ ਪਛਾਣ ਖਿਰੀਆਵਾ ਦੇ ਸਾਬਕਾ ਸਰਪੰਚ ਵਿਨੋਦ ਪਾਲ , ਸੋਨਵਾ ਕੁੰਵਰ (60) ਕਾਮੇਸ਼ਵਰ ਕੁਮਾਰ (35), ਸ਼ਿਵ ਸਾਵ, ਸ਼ੰਭੂ ਠਾਕੁਰ, ਅਨਿਲ ਸ਼ਰਮਾ, ਵਿਨੇ ਕੁਮਾਰ ਗੁਪਤਾ (30), ਮਨੋਜ ਯਾਦਵ (65), ਰਵਿੰਦਰ ਦੇ ਰੂਪ 'ਚ ਹੋਈ ਹੈ।

ਜ਼ਿਆਦਾਤਰ ਪੀੜਤਾਂ ਨੇ ਉਲਟੀ, ਢਿੱਡ ਦਰਦ 'ਤੇ ਘੱਟ ਦ੍ਰਿਸ਼ਤਾ ਦੀ ਸ਼ਿਕਾਇਤ ਕੀਤੀ। ਔਰੰਗਾਬਾਦ 'ਤੇ ਗਯਾ 'ਚ ਸਮੂਹਿਕ ਮੌਤਾਂ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਿਹਾਰ ਸਰਕਾਰ ਨੂੰ ਨੋਟਿਸ ਦਿੱਤਾ ਹੈ 'ਤੇ ਜਵਾਬ ਦੇਣ ਲਈ ਕਿਹਾ ਹੈ।