ਪੰਜਾਬੀਆਂ ਨਾਲ ਕੀਤੇ 13 ਵਾਅਦੇ ਨੂੰ ਸੱਚ ਕਰ ਬਣਾਵਾਂਗਾ ਪੰਜਾਬ ਖੁਸ਼ਹਾਲ : ਸੁਖਬੀਰ ਬਾਦਲ

by vikramsehajpal

ਜਲੰਧਰ (ਦੇਵ ਇੰਦਰਜੀਤ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ 400 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਨੇ ਪੰਜਾਬ ਦੀ ਤਰੱਕੀ ਬਾਰੇ ਸੋਚਿਆ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰ ਕੇ ਦਿਖਾਉਂਦਾ ਹੈ।

ਉਨ੍ਹਾਂ ਨੇ ਇਸ ਮੌਕੇ ਕਾਂਗਰਸ ਦੀ ਕੈਪਟਨ ਸਰਕਾਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੀ ਰਗੜੇ ਲਾਏ। ਸੁਖਬੀਰ ਨੇ ਪੰਜਾਬ ਦੇ ਲੋਕਾਂ ਨਾਲ 13 ਵੱਡੇ ਵਾਅਦੇ ਕੀਤੇ, ਜੋ ਇਸ ਤਰ੍ਹਾਂ ਹਨ-

  1. ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ ਲਿਆਂਦੀ ਜਾਵੇਗੀ। ਨੀਲਾ ਕਾਰਡ ਧਾਰਕ ਮਾਤਾਵਾਂ ਨੂੰ ਮਹੀਨੇ ਦੇ 2 ਹਜ਼ਾਰ ਰੁਪਏ ਦਿੱਤੇ ਜਾਣਗੇ।
  2. ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਬਿਜਲੀ ਦੇ ਪਹਿਲੇ 400 ਯੂਨਿਟ ਮੁਫ਼ਤ ਹੋਣਗੇ। ਨੀਲੇ ਕਾਰਡ ਹੋਲਡਰਾਂ ਦੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ।
  3. ਪੰਜਾਬੀਆਂ ਲਈ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਜਾਵੇਗੀ।
  4. ਦਲਿਤ ਬੱਚਿਆਂ ਲਈ ਐਸ. ਸੀ. ਵਜ਼ੀਫ਼ਾ ਸਕੀਮ ਨੂੰ ਦੁਬਾਰਾ ਲਾਗੂ ਕੀਤਾ ਜਾਵੇਗਾ।
  5. ਸਰਕਾਰ ਸਟੂਡੈਂਟ ਕਾਰਡ ਦੇਵੇਗੀ, ਜਿਸ ਤਹਿਤ 10 ਲੱਖ ਤੱਕ ਦਾ ਲੋਨ ਮਿਲੇਗਾ, ਗਾਰੰਟੀ ਸਰਕਾਰ ਚੁੱਕੇਗੀ
  6. ਸਬਜ਼ੀਆਂ, ਫਰੂਟ ਤੇ ਦੁੱਧ ਵਾਸਤੇ ਐਸ. ਐਸ. ਪੀ. ਸਰਕਾਰ ਤੈਅ ਕਰੇਗੀ।
  7. ਸਰਕਾਰ ਲਾਗੂ ਹੋਣ 'ਤੇ ਪਹਿਲੀ ਕੈਬਨਿਟ 'ਚ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ।
  8. ਹਰ ਜ਼ਿਲ੍ਹੇ 'ਚ 500 ਬੈੱਡਾਂ ਦਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਮੈਡੀਕਲ ਕਾਲਜਾਂ 'ਚ 33 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਰਿਜ਼ਰਵ ਹੋਣਗੀਆਂ
  9. ਸਾਰੀਆਂ ਸਰਕਾਰੀ ਨੌਕਰੀਆਂ 'ਚ ਕੁੜੀਆਂ ਦੀ 50 ਫ਼ੀਸਦੀ ਰਾਖਵਾਂਕਰਨ ਕੀਤਾ ਜਾਵੇਗਾ।
  10. ਪ੍ਰਾਈਵੇਟ ਇੰਡਸਟਰੀ 'ਚ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਦੀਆਂ ਹੋਣਗੀਆਂ।
  11. ਮਾਈਕ੍ਰੋ ਸਮਾਲ ਇੰਡਸਟਰੀ ਤੇ ਮੀਡੀਆ ਇੰਡਸਟਰੀ ਨੂੰ ਬਿਜਲੀ ਦੇ ਰੇਟ 5 ਰੁਪਏ ਯੂਨਿਟ ਦਿੱਤੇ ਜਾਣਗੇ। ਵੱਡੀ ਇੰਡਸਟਰੀ ਨੂੰ ਸੋਲਰ ਨਾਲ ਜੋੜਿਆ ਜਾਵੇਗਾ।
  12. ਸਾਰੇ ਠੇਕਾ ਮੁਲਾਜ਼ਮ ਤੇ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ
  13. ਸਰਕਾਰ ਬਣਨ 'ਤੇ ਇਕ ਸਾਲ ਅੰਦਰ 100 ਫ਼ੀਸਦੀ ਕੰਪਿਊਟਰਾਈਜ਼ੇਸ਼ਨ ਕੀਤਾ ਜਾਵੇਗਾ