14 ਮਹੀਨਿਆਂ ਬਾਅਦ ਆਖਿਰਕਾਰ ਰਿਹਾ ਹੋਈ ਮਹਬੂਬਾ ਮੁਫਤੀ

by simranofficial

ਜੰਮੂ ਕਸ਼ਮੀਰ (ਐਨ ਆਰ ਆਈ ):- ਜਦ ਜੰਮੂ ਕਸ਼ਮੀਰ ਚ ਧਾਰਾ 370 ਹਟਾਈ ਗਈ ਤਾਂ ਉਸ ਵੇਲ਼ੇ ਬਹੁਤ ਸਾਰੇ ਨੇਤਾਵਾਂ ਨੂੰ ਹਿਰਾਸਤ ਚ ਲਿਆ ਗਿਆ ਸੀ ਜਿਸ ਵਿਚੋਂ ਇੱਕ ਮਹਬੂਬ ਮੁਫਤੀ ਵੀ ਸਨ , 14 ਮਹੀਨਿਆਂ ਬਾਅਦ ਆਖਿਰਕਾਰ ਉਹ ਰਿਹਾ ਹੋ ਗਏ ਹਨ ,ਅਤੇ ਰਿਹਾ ਹੋਣ ਤੋਂ ਬਾਅਦ ਉੰਨਾ ਨੇ ਇੱਕ ਆਡੀਓ ਜਾਰੀ ਕੀਤਾ ,ਜਿਸ ਚ ਉਹ ਕੇਂਦਰ ਸਰਕਾਰ ਤੇ ਨਿਸ਼ਾਨ ਸਾਧਦੇ ਹੋਏ ਨਜਰ ਆਏ ,ਉੰਨਾ ਨੇ 370 ਨੂੰ ਹਟਾਉਣਾ ਅਸਵਿਧਾਨਿਕ ਕਦਮ ਦੱਸਿਆ , ਜਿਕਰੇਖਾਸ ਹੈ ਕਿ ਧਾਰਾ 370 ਹੱਟਣ ਤੋਂ ਪਹਿਲਾ ਰਾਜਪਾਲ ਸ਼ਾਸਨ ਲਗਾਇਆ ਗਿਆ ਸੀ ਉਸ ਵੇਲ਼ੇ ਉਹ ਜੰਮੂ ਕਸ਼ਮੀਰ ਦੇ ਮੁੱਖਮੰਤਰੀ ਸਨ | 463 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਉਹ ਰਿਹਾਅ ਹੋ ਚੁੱਕੀ ਹੈ ,ਉੰਨਾ ਨੂੰ ਅਗਸਤ 2019 ਚ ਹਿਰਾਸਤ ਵਿਚ ਲਿਆ ਗਿਆ ਸੀ , ਇਸ ਤੋਂ ਪਹਿਲਾਂ ਫਾਰੂਕ ਅਬਦੁੱਲਾ ਵੀ ਰਿਹਾ ਹੋ ਚੁੱਕੇ ਨੇ |