ਰਾਕੇਸ਼ ਟਿਕੈਤ ਤੇ ਹਮਲਾ ਕਰਨ ਦੇ ਸੰਬੰਧ ‘ਚ ਏਬੀਵੀਪੀ ਨੇਤਾ ਸਮੇਤ 14 ਲੋਕਾਂ ਨੂੰ ਕੀਤਾ ਗਿ੍ਰਫ਼ਤਾਰ

by vikramsehajpal

ਅਲਵਰ,(ਦੇਵ ਇੰਦਰਜੀਤ) :ਕਿਸਾਨ ਨੇਤਾ ਰਾਕੇਸ਼ ਟਿਕੈਤ ਤੇ ਲੋਕਾਂ ਵੱਲੋਂ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰ ਦਿੱਤਾ ਗਿਆ ਤੇ ਉਨ੍ਹਾਂ ’ਤੇ ਕਾਲੀ ਸਿਆਹੀ ਵੀ ਸੁੱਟੀ ਗਈ ਸੀ। ਨਾਲ ਹੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਸੀ।ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਕਾਫਿਲੇ ’ਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਾਤਰਪੁਰ ਲਾਗੇ ਹਮਲਾ ਹੋਇਆ ਸੀ।ਟਿਕੈਤ ’ਤੇ ਹਮਲੇ ਦੇ ਮਾਮਲੇ ’ਚ ਸ਼ੁੱਕਰਵਾਰ ਦੇਰ ਰਾਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ’ਚ ਰਾਜਸਥਾਨ ਪੁਲਿਸ ਨੇ ਏਬੀਵੀਪੀ ਨੇਤਾ ਸਮੇਤ 14 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਰਾਕੇਸ਼ ਟਿਕੈਤ ’ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਸਾਵਲੀ ’ਚ ਸਭਾ ਕਰਨ ਤੋਂ ਬਾਅਦ ਬਾਨਸੂਰ ’ਚ ਸਭਾ ਕਰਨ ਜਾ ਰਹੇ ਸੀ।

More News

NRI Post
..
NRI Post
..
NRI Post
..