ਅਜਮੇਰ ਸ਼ਰੀਫ ਜਾ ਰਹੇ 8 ਔਰਤਾਂ ਤੇ 1 ਬੱਚੇ ਸਮੇਤ 14 ਸ਼ਰਧਾਲੂਆਂ ਦੀ ਮੌਤ

by vikramsehajpal

ਕੁਰਨੂਲ (ਆਂਧਰਾ ਪ੍ਰਦੇਸ਼): (ਦੇਵ ਇੰਦਰਜੀਤ)- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ’ਚ ਵਾਪਰੇ ਸੜਕ ਹਾਦਸੇ ’ਚ 8 ਔਰਤਾਂ ਤੇ 1 ਬੱਚੇ ਸਮੇਤ 14 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 4 ਬੱਚੇ ਜ਼ਖ਼ਮੀ ਹੋ ਗਏ। ਇਸ ਸਾਰੇ ਸ਼ਰਧਾਲੂ ਮਿਨੀ ਬੱਸ ਰਾਹੀਂ ਅਜਮੇਰ ਦਰਗਾਹ ਮੱਥਾ ਟੇਕਣ ਜਾ ਰਹੇ ਸੀ।

ਕੁਰਨੂਲ ਜ਼ਿਲ੍ਹੇ ਦੇ ਐੱਸਪੀ ਕੇ ਫਕੀਰੱਪਾ ਨੇ ਦੱਸਿਆ ਕਿ ਸੂਬੇ ਦੇ ਚਿੱਤੂਰ ਜ਼ਿਲ੍ਹੇ ਦੇ ਮੰਡਨਪੱਲੇ ਤੋਂ ਇਹ ਵਿਅਕਤੀ (ਸਾਰੇ ਰਿਸ਼ਤੇਦਾਰ) ਮਿਨੀ ਬੱਸ ਰਾਹੀਂ ਰਾਜਸਥਾਨ ਸਥਿਤ ਅਜਮੇਰ ਸ਼ਰੀਫ ਦਰਗਾਹ ਜਾ ਰਹੇ ਸਨ ਕਿ ਤੜਕੇ ਚਾਰ ਵਜੇ ਮਦਪੁਰਮ ਨੇੜੇ ਬੱਸ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ। ਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮਿਨੀ ਬੱਸ ਦਾ ਡਰਾਈਵਰ ਬੱਸ ’ਤੇ ਕੰਟਰੋਲ ਗੁਆ ਬੈਠਾ ਜਿਸ ਕਾਰਨ ਬੱਸ ਪਹਿਲਾਂ ਸੜਕ ਵਿਚਲੇ ਡਿਵਾਈਡਰ ਨਾਲ ਵੱਜਣ ਮਗਰੋਂ ਸੜਕ ਦੇ ਦੂਜੇ ਪਾਸੇ ਜਾ ਕੇ ਟਰੱਕ ਨਾਲ ਟਕਰਾ ਗਈ।

More News

NRI Post
..
NRI Post
..
NRI Post
..