ਅੰਮ੍ਰਿਤਸਰ ’ਚ ਹੁਣ ਤਕ 15 ਨਵੇਂ ਮਾਮਲੇ ਅਤੇ 3 ਦੀ ਮੌਤ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਪਹਿਲਾਂ ਕੋਰੋਨਾ ਵਾਇਰਸ ਲੋਕਾਂ ਨੂੰ ਡਰਾ ਰਿਹਾ ਸੀ ਪਰ ਇਕ ਦਮ ਤੋਂ ਹੀ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਅੰਮ੍ਰਿਤਸਰ ਦੇ ਲੋਕਾਂ ’ਚ ਹੋਰ ਜ਼ਿਆਦਾ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹੇ ’ਚ ਬਲੈਕ ਫੰਗਸ ਦੇ ਦੋ ਅਤੇ ਨਵੇਂ ਮਰੀਜ਼ ਰਿਪੋਰਟ ਹੋਏ ਹਨ। ਦੋਵੇਂ ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਅਧੀਨ ਹਨ। ਬੀਤੇ ਸੋਮਵਾਰ ਨੂੰ ਡਾਕਟਰਾਂ ਨੇ ਕੋਰੋਨਾ ਇਨਫ਼ੈਕਟਿਡ 5 ਮਰੀਜ਼ਾਂ ਦੇ ਸੈਂਪਲ ਲਈ ਸਨ। ਸ਼ੱਕ ਹੈ ਕਿ ਇਹ ਬਲੈਕ ਫੰਗਸ ਦਾ ਸ਼ਿਕਾਰ ਹਨ। ਅਜਿਹੇ ’ਚ ਇਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਇਨ੍ਹਾਂ ’ਚੋਂ ਇਕ ਦੀ ਰਿਪੋਰਟ ਸੋਮਵਾਰ ਨੂੰ ਪਾਜ਼ੇਟਿਵ ਆ ਗਈ ਸੀ, ਜਦੋਂਕਿ ਦੋ ਦੀ ਅੱਜ ਆਈ ਹੈ। ਦੋਵਾਂ ਦੀ ਉਮਰ 60 ਤੋਂ ਜ਼ਿਆਦਾ ਹੈ। ਹੁਣ ਤੱਕ ਜ਼ਿਲ੍ਹੇ ’ਚ ਬਲੈਕ ਫੰਗਸ ਦੇ ਕੁਲ 15 ਮਰੀਜ਼ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ 3 ਦੀ ਮੌਤ ਹੋ ਗਈ ਹੈ।

ਅੰਮ੍ਰਿਤਸਰ ’ਚ ਬਲੈਕ ਫੰਗਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਅਧੀਨ 2 ਅਤੇ ਕੋਰੋਨਾ ਮਰੀਜ਼ਾਂ ’ਚ ਬਲੈਕ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ’ਚ ਹੁਣ ਤੱਕ 15 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸਦੇ ਇਲਾਵਾ ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਬਲੈਕ ਫੰਗਸ ਦੇ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਫੋ-ਬੀ ਇੰਜੈਕਸ਼ਨ ਨਹੀਂ ਮਿਲ ਰਹੇ ਹਨ। ਉਕਤ ਹਸਪਤਾਲਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ’ਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਹਤ ਭਰੀ ਗੱਲ ਇਹ ਹੈ ਕਿ ਬਲੈਕ ਫੰਗਸ ਦੇ ਇਲਾਜ ’ਚ ਵਰਤੋਂ ਹੋਣ ਵਾਲਾ ਐਫੋ-ਬੀ ਇੰਜੈਕਸ਼ਨ ਹੁਣ ਗੁਰੂ ਨਾਨਕ ਦੇਵ ਹਸਪਤਾਲ ’ਚ ਮੁਹੱਈਆ ਹੈ। ਪੰਜਾਬ ਸਰਕਾਰ ਨੇ ਇਸ ਇੰਜੈਕਸ਼ਨ ਦੀਆਂ 40 ਵੈਕਸੀਨ ਮੰਗਵਾਈਆਂ ਹਨ। ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਦੇ ਇਲਾਜ ਲਈ ਇੰਜੈਕਸ਼ਨ ਉਪਲੱਬਧ ਨਹੀਂ। ਕੁਝ ਪ੍ਰਾਈਵੇਟ ਹਸਪਤਾਲਾਂ ਨੇ ਦੱਸਿਆ ਕਿ ਇੰਜੈਕਸ਼ਨ ਨਾ ਮਿਲਣ ਕਾਰਨ ਮਰੀਜ਼ਾਂ ਦਾ ਇਲਾਜ ਕਰਨ ’ਚ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਹਸਪਤਾਲਾਂ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਉਹ ਮਰੀਜ਼ਾਂ ਨੂੰ ਰੈਫ਼ਰ ਕਰਨ ਲਈ ਮਜਬੂਰ ਹਨ।

More News

NRI Post
..
NRI Post
..
NRI Post
..