ਗੇਮ ਖੇਡਣ ਤੋਂ ਮਨ੍ਹਾ ਕਰਨ ਤੇ 15 ਸਾਲਾ ਦੇ ਮੁੰਡੇ ਨੇ ਕੀਤੀ ਆਤਮਹੱਤਿਆ

by vikramsehajpal

ਉੱਤਰ ਪ੍ਰਦੇਸ਼,(ਦੇਵ ਇੰਦਰਜੀਤ) :ਕੋਮਲ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਆਨਲਾਈਨ ਗੇਮ ਖੇਡਣ ਤੋਂ ਮਨ੍ਹਾ ਕੀਤਾ ਅਤੇ ਉਸ ਦਾ ਮੋਬਾਇਲ ਫੋਨ ਆਪਣੇ ਕੋਲ ਰੱਖ ਲਿਆ। ਦਰਅਸਲ ਇਹ ਗੱਲ ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ ਦੇ ਫੇਸ-2 ਖੇਤਰ 'ਚ ਫੋਨ 'ਚ ਆਨਲਾਈਨ ਗੇਮ ਖੇਡਣ ਤੋਂ ਮਨ੍ਹਾ ਕਰਨ 'ਤੇ ਇਕ 15 ਸਾਲਾ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ।ਗੁੱਸੇ ਕੋਮਲ ਨੇ ਘਰ ਕੋਲ ਇਕ ਨਿਰਮਾਣ ਅਧੀਨ ਸੋਸਾਇਟੀ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਿਕਰਯੋਗ ਹੈ ਕੀ ਕੋਮਲ ਨੂੰ ਗੇਮ ਖੇਡਣ ਦੀ ਬੋਹੋਤ ਬੁਰੀ ਆਦਤ ਪੈ ਚੁਕੀ ਸੀ। ਜਿਸ ਦਾ ਅਸਰ ਉਸਦੀ ਸੇਹਤ ਤੇ ਮਾਨਸਿਕ ਤੋਰ ਤੇ ਦੇਖਿਆ ਜਾ ਰਿਹਾ। ਜਿਸਤੋ ਬਾਅਦ ਘਰਦਿਆਂ ਨੇ ਇਹ ਫੈਸਲਾ ਲਿਤਾ ਜਿਸ ਤੋਂ ਕੋਮਲ ਨੇ ਸੁਸਾਈਡ ਕਰਲੀ ਹੈ ਅਤੇ ਹੁਣ ਘਰਦੇ ਕਾਫੀ ਦੁਖੀ ਤੇ ਹਤਾਸ਼ ਹਨ।