ਕੈਨੇਡਾ ਵਿੱਚ ਸਤੰਬਰ ‘ਚ ਪੈਦਾ ਹੋਏ ਰੋਜ਼ਗਾਰ ਦੇ 157,000 ਮੌਕੇ

ਕੈਨੇਡਾ ਵਿੱਚ ਸਤੰਬਰ ‘ਚ ਪੈਦਾ ਹੋਏ ਰੋਜ਼ਗਾਰ ਦੇ 157,000 ਮੌਕੇ

ਉਨਟਾਰੀਓ (ਦੇਵ ਇੰਦਰਜੀਤ) : ਪਿਛਲੇ ਮਹੀਨੇ ਕੈਨੇਡਾ ਦੇ ਅਰਥਚਾਰੇ ਨੇ ਨਵਾਂ ਮੀਲ ਪੱਥਰ ਕਾਇਮ ਕੀਤਾ ਜਦੋਂ ਸਤੰਬਰ ਵਿੱਚ ਰੋਜ਼ਗਾਰ ਦੇ 157,000 ਮਾਮਲੇ ਪੈਦਾ ਹੋਏ। ਇਸ ਨਾਲ ਰੋਜ਼ਗਾਰ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਪਹੁੰਚ ਗਿਆ। ਇੱਕ ਸਾਲ ਪਹਿਲਾਂ ਖੁੱਸੀਆਂ ਤਿੰਨ ਮਿਲੀਅਨ ਨੌਕਰੀਆਂ ਦੀ ਥਾਂ ਹੁਣ ਸਥਿਤੀ ਸੁਧਰ ਗਈ ਹੈ।

ਸਤੰਬਰ ਵਿੱਚ ਨੌਕਰੀਆਂ ਵਿੱਚ ਆਈ ਇਹ ਰੌਣਕ ਫੁੱਲ ਟਾਈਮ ਵਰਕ ਉੱਤੇ ਹੀ ਕੇਂਦਰਿਤ ਰਹੀ ਤੇ ਬਹੁਤਾ ਫਾਇਦਾ ਇੰਡਸਟਰੀਜ਼ ਨੂੰ ਹੋਇਆ ਜਿੱਥੇ ਕਈ ਵਰਕਰਜ਼ ਨੇ ਦੂਰ ਦਰਾਜ ਤੋਂ ਹੀ ਕੰਮ ਜਾਰੀ ਰੱਖਿਆ। ਕੁੱਝ ਪਬਲਿਕ ਸੈਕਟਰ ਦਾ ਫਾਇਦਾ 20 ਸਤੰਬਰ ਨੂੰ ਹੋਈਆਂ ਫੈਡਰਲ ਚੋਣਾਂ ਨਾਲ ਸਬੰਧਤ ਵੀ ਸੀ।

ਸਕੂਲ ਵਰ੍ਹੇ ਦੇ ਸ਼ੁਰੂ ਹੋਣ ਨਾਲ 25 ਤੋਂ 54 ਸਾਲ ਦੀਆਂ ਮਹਿਲਾਵਾਂ ਦਾ ਰੋਜ਼ਗਾਰ ਵੀ ਬਹਾਲ ਹੋ ਗਿਆ। ਪਿਛਲੇ ਮਹੀਨੇ ਬੇਰੋਜ਼ਗਾਰੀ ਦਰ 6·9 ਫੀ ਸਦੀ ਰਹੀ ਜੋ ਕਿ ਅਗਸਤ ਵਿੱਚ 7·1 ਫੀ ਸਦੀ ਸੀ। ਬੇਰੋਜ਼ਗਾਰ ਕੈਨੇਡੀਅਨਜ਼ ਦੀ ਗਿਣਤੀ ਅਜੇ ਵੀ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਹੈ।

ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਰਥਚਾਰੇ ਵਿਚਲਾ ਖੱਪਾ ਭਰਨ ਲਈ ਅਜੇ ਵੀ ਸਾਨੂੰ 110,000 ਤੇ 270,000 ਹੋਰ ਨੌਕਰੀਆਂ ਚਾਹੀਦੀਆਂ ਹਨ।