ਪੰਜਾਬ ‘ਚ 158 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, ਹੁਣ ਤੱਕ 178 ਮੌਤਾਂ

by

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 158 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6907 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1901 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 178 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 158 ਨਵੇਂ ਮਾਮਲਿਆਂ ਵਿੱਚੋਂ 11 ਅੰਮ੍ਰਿਤਸਰ, 12 ਲੁਧਿਆਣਾ, 72 ਜਲੰਧਰ, 4 ਪਟਿਆਲਾ, 5 ਸਗੰਰੂਰ, 9 ਗੁਰਦਾਸਪੁਰ , 6 ਮੋਹਾਲੀ, 2 ਪਠਾਨਕੋਟ, 1 ਹੁਸ਼ਿਆਰਪੁਰ, 26 ਐਸਬੀਐਸ ਨਗਰ, 3 ਫ਼ਤਿਹਗੜ੍ਹ ਸਾਹਿਬ, 1 ਰੋਪੜ, 17 ਫ਼ਰੀਦਕੋਟ, 9 ਫਿਰੋਜ਼ਪੁਰ, 5 ਬਠਿੰਡਾ, 2 ਮਾਨਸਾ, 3 ਕਪੂਰਥਲਾ ਤੋਂ ਮਾਮਲੇ ਸਾਹਮਣੇ ਆਏ ਹਨ। 

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 6907 ਮਰੀਜ਼ਾਂ ਵਿੱਚੋਂ 4828 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1901 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 3,60189 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 6907 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

More News

NRI Post
..
NRI Post
..
NRI Post
..