ਕੈਨੇਡਾ ‘ਚ ਪੰਜਾਬੀ 16 ਸਾਲਾ ਲੜਕੇ ਦਾ ਗਲਤਫਹਿਮੀ ‘ਚ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਐਡਿੰਟਨ ਵਿੱਚ 16 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਰਨਵੀਰ 'ਤੇ ਕਾਤਲਾਨਾ ਹਮਲੇ ਵੇਲੇ ਉਸ ਦੇ ਪਿਤਾ ਸਤਨਾਮ ਸਿੰਘ ਪਿੰਡ ਬੱਸੀਆਂ ਆਏ ਹੋਏ ਸਨ। ਇਸ ਦਰਦਨਾਕ ਘਟਨਾ ਦਾ ਪਤਾ ਲੱਗਦੇ ਹੀ ਉਹ ਕੈਨੇਡਾ ਲਈ ਰਵਾਨਾ ਹੋ ਗਏ। ਜਿਥੇ ਉਸ ਦੀ ਮੌਤ ਹੋ ਗਈ।

ਇਹ ਹਮਲਾ ਪਛਾਣ ਨਾ ਹੋਣ ਕਾਰਨ ਕੀਤਾ ਗਿਆ ਤੇ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਹੈ। ਦਰਅਸਲ ਹਮਲਾਵਰ ਇਕ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ, ਜਿਸ ਦੀ ਦਿੱਖ ਉਸ ਦੇ ਪੋਤੇ ਕਰਨਵੀਰ ਨਾਲ ਮਿਲਦੀ-ਜੁਲਦੀ ਸੀ। ਹਮਲਾਵਰਾਂ ਵਿੱਚ ਭਾਰਤੀ ਮੂਲ ਦੇ 7 ਵਿਦਿਆਰਥੀ ਵੀ ਸਨ, ਜਿਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।

ਮੁਲਜ਼ਮ ਵਿਦਿਆਰਥੀਆਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਮੰਨਿਆ ਹੈ ਕਿ ਉਨ੍ਹਾਂ ਦਾ ਕਰਨਵੀਰ ਨਾਲ ਕੋਈ ਝਗੜਾ ਨਹੀਂ ਸੀ। ਪਛਾਣ ਨਾ ਹੋਣ ਕਾਰਨ ਕਰਨਵੀਰ ਨਿਸ਼ਾਨਾ ਬਣ ਗਿਆ ਜਦੋਂਕਿ ਉਹ ਕਿਸੇ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ। ਦਾਦਾ ਭਾਗ ਸਿੰਘ ਅਤੇ ਦਾਦੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੋਤਰੇ ਕਰਨਵੀਰ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਹੈ। ਕਰਨਵੀਰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਅੱਗੇ ਸੀ। ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਕਰਨਵੀਰ ਬਹੁਤ ਹੀ ਸ਼ਾਂਤ ਸੁਭਾਅ ਦਾ ਸੀ।