ਮੰਗਲਵਾਰ ਨੂੰ ਪੰਜਾਬ ਵਿੱਚ 1704 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 35 ਮੌਤਾਂ

by mediateam

ਚੰਡੀਗੜ੍ਹ (ਐਨ.ਆਰ.ਆਈ. ਮੀਡਿਆ) : ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1704 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 35 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 34400 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 11740 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 898 ਲੋਕਾਂ ਦੀ ਮੌਤ ਹੋਈ ਹੈ।

ਦਿਨ ਮੰਗਲਵਾਰ ਨੂੰ ਜੋ ਨਵੇਂ 1704 ਮਾਮਲੇ ਆਏ ਹਨ, ਉਨ੍ਹਾਂ ਵਿੱਚ 483 ਲੁਧਿਆਣਾ, 132 ਜਲੰਧਰ, 46 ਅੰਮ੍ਰਿਤਸਰ, 338 ਪਟਿਆਲਾ, 52 ਸੰਗਰੂਰ, 103 ਮੋਹਾਲੀ, 50 ਹੁਸ਼ਿਆਰਪੁਰ, 18 ਗੁਰਦਾਸਪੁਰ, 34 ਫਿਰੋਜ਼ਪੁਰ, 16 ਪਠਾਕਨੋਟ, 7 ਤਰਨਤਾਰਨ, 94 ਬਠਿੰਡਾ, 52 ਫ਼ਤਿਹਗੜ੍ਹ ਸਾਹਿਬ, 33 ਮੋਗਾ, 16 ਐੱਸਬੀਐੱਸ ਨਗਰ, 46 ਫ਼ਰੀਦਕੋਟ, 46 ਫ਼ਾਜ਼ਿਲਕਾ, 26 ਕਪੂਰਥਲਾ, 24 ਰੋਪੜ, 49 ਮੁਕਤਸਰ, 24 ਬਰਨਾਲਾ ਅਤੇ 15 ਮਾਨਸਾ ਸ਼ਾਮਲ ਹਨ।

ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 34400 ਮਰੀਜ਼ਾਂ ਵਿੱਚੋਂ 21762 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 11740 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 8,01,990 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। 

More News

NRI Post
..
NRI Post
..
NRI Post
..