ਇਥੋਪੀਆ ਜਹਾਜ਼ ਹਾਦਸਾ : ਮਾਰੇ ਗਏ ਕੈਨੇਡੀਅਨਾਂ ਦੀ ਹੋਈ ਪਛਾਣ, ਪੜੋ ਪੂਰੀ ਖ਼ਬਰ

by mediateam

12 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡਿਸਕ (ਸਿਮਰਨ ਕੌਰ) : ਐਤਵਾਰ ਨੂੰ ਇਥੋਪੀਅਨ ਏਅਰਲਾਈਨਜ਼ ਦੇ ਜਹਾਜ਼ ਹਾਦਸੇ ਵਿੱਚ 18 ਕੈਨੇਡੀਅਨਾਂ ਦੀ ਮੌਤ ਹੋ ਗਈ ਸੀ | ਦੱਸ ਦਈਏ ਕਿ 18 ਮ੍ਰਿਤਕਾਂ ਵਿੱਚੋਂ 17 ਦੀ ਪਛਾਣ ਕਰ ਲਈ ਗਈ ਹੈ ਜਿਹਨਾਂ ਵਿੱਚੋਂ ਕਈ ਨੈਰੋਬੀ ਦੀ ਸੰਯੁਕਤ ਰਾਸ਼ਟਰ ਵਾਤਾਵਰਣ ਦੀ ਸਭਾ 'ਚ ਸ਼ਾਮਲ ਹੋਣ ਲਈ ਗਏ ਸਨ | ਸੰਯੁਕਤ ਰਾਸ਼ਟਰ ਐਸੋਸੀਏਸ਼ਨ ਦੇ ਪ੍ਰਧਾਨ ਕੇਟ ਵਾਈਟ ਨੇ ਕਿਹਾ ਕਿ ਮ੍ਰਿਤਕਾਂ 'ਚ ਮਾਰੇ ਗਏ ਕੈਨੇਡੀਅਨ ਸੰਸਥਾ ਦੇ ਮੈਂਬਰ ਸਨ ਜੋ ਸਾਡੇ ਲਈ ਦੁਖਭਰੀ ਗੱਲ ਹੈ |


ਉਥੇ ਹੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਟਾਰਨੀ ਜਨਰਲ ਗੁੱਟਰਸ ਨੇ ਅੰਤਰਰਾਸ਼ਟਰੀ ਸਹਾਇਤਾ ਕਮਿਊਨਿਟੀ 'ਤੇ ਹੋਏ ਹਾਦਸੇ ਦੇ ਪ੍ਰਭਾਵ ਨੂੰ ਮਾਨਤਾ ਦਿੱਤੀ, ਉਹਨਾਂ ਕਿਹਾ ਕਿ ਹਾੜੇ 'ਚ ਮਾਰੇ ਗਏ ਮ੍ਰਿਤਕਾਂ ਦੇ ਨਾਲ ਦੁਨੀਆ ਦੇ 21 ਸੰਯੁਕਤ ਰਾਸ਼ਟਰ ਦੇ ਕਰਮਚਾਰੀ ਕੰਮ ਕਰ ਰਹੇ ਸਨ ਜੋ ਸਾਡੇ ਲਈ ਇੱਕ ਵੱਡਾ ਨੁਕਸਾਨ ਹੈ | ਦੱਸ ਦਈਏ ਕਿ ਇਹਨਾਂ 17 ਕੈਨੇਡੀਅਨਾਂ ਦੀ ਪਛਾਣ ਕਰ ਲਈ ਗਈ ਹੈ | 

ਹਾਦਸੇ 'ਚ ਮਾਰੇ ਗਏ ਕੈਨੇਡੀਅਨ : 

ਰੂਬੀ ਪਾਲਸ : ਕੈਨੇਡਾ 'ਚ ਪਿੱਛਲੇ 9 ਮਹੀਨਿਆਂ ਤੋਂ ਰਹਿ ਰਹੀ ਰੂਬੀ ਪਾਲਸ ਪਹਿਲੀ ਵਾਰ ਆਪਣੇ ਦਾਦੇ ਨੂੰ ਮਿਲਣ ਲਈ ਓਂਟਾਰੀਓ ਤੋਂ ਕੀਨੀਆ ਜਾ ਰਹੀ ਸੀ | ਦੱਸ ਦਈਏ ਕਿ ਜਹਾਜ਼ 'ਚ ਰੂਬੀ ਦੇ ਨਾਲ ਉਸਦੀ 60 ਸਾਲਾਂ ਦਾਦੀ ਵੀ ਨਾਲ ਸੀ | ਰੂਬੀ ਦੇ ਦਾਦੇ ਨੇ ਦੱਸਿਆ ਕਿ ਪਰਿਵਾਰ ਵਿਚ ਰੂਬੀ ਇਕੋ ਇਕ ਕੈਨੇਡੀਅਨ ਨਾਗਰਿਕ ਸੀ | 


ਅਨੁਸ਼ਕਾ ਅਤੇ ਅਸ਼ਕਾ ਦੀਕਸ਼ਿਤ, ਪ੍ਰੀਤ ਦੀਕਸ਼ਿਤ ਅਤੇ ਕੋਸ਼ਾ ਵੈਦਯਾ, ਪੰਨੈਗੇਸ਼ ਵੈਦਯਾ ਅਤੇ ਹੰਸਨੀ ਵੈਦਯਾ : ਇਹ ਉਹ ਪਰਿਵਾਰ ਹੈ ਜੋ ਇਥੋਪੀਆ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਿਆ | 


ਡੇਨੀਅਲ ਮੂਰੇ : ਡੇਨੀਅਲ ਟਾਰਾਂਟੋ ਦੀ ਨਾਗਰਿਕ ਹੈ ਪਰ ਉਹ ਵਿਨੀਪੈਗ 'ਚ ਰਹਿ ਰਹੀ ਸੀ | ਡੇਨੀਅਲ ਵੀ ਇਸ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਯੀ | ਦੱਸ ਦਈਏ ਕਿ ਡੇਨੀਅਲ ਨੇ ਆਪਣੇ ਫੇਕਬੂਕ ਅਕਾਊਂਟ 'ਤੇ ਪੋਸਟ ਪਾਈ ਸੀ ਉਹ ਨੈਰੋਬੀ ਵਿਚ ਸੰਯੁਕਤ ਰਾਸ਼ਟਰ ਵਾਤਾਵਰਣ ਦੀ ਸਭਾ ਵਿਚ ਸ਼ਾਮਲ ਹੋਣ ਲਈ ਬਹੁਤ ਉਤਸੁਕ ਸੀ |


ਪੀਟਰ ਡੇਮਾਰਸ਼ : ਫਾਰੈਸਟਰੀ ਗਰੁੱਪਜ਼ ਨੇ ਨਿਊ ਬਰੰਜ਼ਵਿਕ ਦੇ ਪੀਟਰ ਡੀਮਾਰਸ ਨੂੰ 18 ਕੈਨੇਡੀਅਨਾਂ ਵਿੱਚੋਂ ਪਛਾਣ ਕੀਤੀ ਹੈ | 


ਅਮੀਨਾ ਇਬ੍ਰਾਹਿਮ ਓਡੋਵਾ ਅਤੇ ਸੋਫੀਆ ਫੈਸਲ ਅਬਦੁਲਕੱਦੀਰ : ਮੁਹੰਮਦ ਹਸਨ ਅਲੀ ਨੇ ਕਿਹਾ ਕਿ ਉਸਦੀ ਭੈਣ, ਅਮੀਨਾ ਇਬਰਾਹਿਮ ਓਡੋਵਾ (33) ਅਤੇ ਉਸ ਦੀ ਪੰਜ ਸਾਲਾਂ ਧੀ, ਸੋਫੀਆ ਫੈਸਲ ਅਬਦੁਲਕਦੀਰ, ਜਹਾਜ਼ 'ਤੇ ਸਵਾਰ ਸਨ, ਜੋ ਕਿ ਹਾਦਸੇ ਦੌਰਾਨ ਮਾਰੇ ਗਏ | 


ਪਿਉਸ ਆਡੇਸੰਮੀ : ਕਾਰਲਟਨ ਯੂਨੀਵਰਸਿਟੀ ਨੇ ਪੁਸ਼ਸ ਅਡੀਸੈਂਮੀ ਦੀ ਪੁਸ਼ਟੀ ਕੀਤੀ ਹੈ, ਜੋ ਕਿ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਵਿਭਾਗ ਵਿੱਚ ਪ੍ਰੋਫੈਸਰ ਸਨ ਜੋ ਇਸ ਹਾਦਸੇ 'ਚ ਮਾਰੇ ਗਏ | ਕਾਰਲਟਨ ਯੂਨੀਵਰਸਿਟੀ ਅਫ਼ਰੀਕਨ ਸਟੱਡੀਜ਼ ਦੀ ਸੰਸਥਾ ਹੈ | 


ਡੇਰਿਕ ਲਵਉਗੀ : ਡੋਮੇਸਟਿਕ ਵੌਇਲੈਂਸ ਕੌਂਸਲਰ ਸਮੇਤ ਕੈਲਗਰੀ ਦੀ ਵੂਮੇਨਸ ਐਮਰਜੰਸੀ ਸ਼ੈਲਟਰ ਦੀ ਪ੍ਰਧਾਨ ਨੇ ਦੱਸਿਆ ਕਿ ਉਸਦਾ ਪਤੀ ਡੇਰਿਕ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸਦੀ ਉਸਨੇ ਪੁਸ਼ਟੀ ਕੀਤੀ ਹੈ | 


ਜੈਸਿਕਾ ਹਾਇਬਾ : ਸੰਯੁਕਤ ਰਾਸ਼ਟਰ ਹਾਈ ਕਮੀਸ਼ਨ ਰਿਫਿਊਜੀ (UNHCR) ਦਾ ਕਹਿਣਾ ਹੈ ਕਿ ਉਹਨਾਂ ਦੀ ਐਮਪਲੋਇ ਜੈਸਿਕਾ ਵੀ ਇਸ ਹਾਦਸੇ 'ਚ ਮ੍ਰਿਤਕ ਕਰਾਰ ਦਿੱਤੀ ਗਈ ਹੈ | 


ਮੀਕਾ ਮੈਸੈਂਟ : ਬ੍ਰਿਟਿਸ਼ ਕੋਲੰਬੀਆ ਦੇ ਵਾਤਾਵਰਣ ਮੰਤਰੀ ਮੀਕਾ ਮੈਸੈਂਟ ਦੀ ਪਛਾਣ ਮੀਡੀਆ ਦੀਆਂ ਰਿਪੋਰਟਾਂ ਵਿਚ ਕੀਤੀ ਗਈ ਹੈ ਜੋ ਹਾਦਸੇ 'ਚ ਮਾਰੇ ਗਏ ਹਨ | 


ਐਂਜਲਾ ਰੇਹੋਰਨ : ਕੈਨੇਡੀਅਨ ਵਾਈਲਡਲਾਈਫ ਫੈਡਰੇਸ਼ਨ ਨੇ ਕਿਹਾ ਕਿ 24 ਸਾਲ ਦੀ ਐਂਜਲਾ ਵੀ ਨੈਰੋਬੀ ਵਿਚ ਸੰਯੁਕਤ ਰਾਸ਼ਟਰ ਦੀ ਵਾਤਾਵਰਨ ਸਭਾ ਵਿਚ ਹਿੱਸਾ ਲੈਣ ਲਈ ਜਾ ਰਹੀ ਸੀ | 


ਸਟੈਫਨੀ ਲਾਕਰੋਇਕਸ : ਸਟੈਫਨੀ ਲਾਕਰੋਇਕਸ ਦੀ ਮਾਂ ਸਿਲਵੀ ਲਾਕਰੋਇਕਸ ਨੇ ਉਸਦੀ ਪੁਸ਼ਟੀ ਕੀਤੀ ਹੈ ਜੋ ਓਂਟਾਰੀਓ ਦੀ ਰਹਿਣ ਵਾਲੀ ਆਮ ਨਾਗਰਿਕ ਸੀ | 


ਡਾਰਸੀ ਬੇਲੇਂਜਰ : ਕੰਵਰਸੇਸ਼ਨ ਨੋਟ ਫਾਰ ਪ੍ਰੋਫਿਟ ਗਰੁੱਪ ਨੇ ਆਪਣੀ ਕੰਪਨੀ ਦੇ ਮੈਂਬਰ ਡਾਰਸੀ ਬੇਲੇਂਜਰ ਦੀ ਕੰਪਨੀ ਦੀ ਵੈਬਸਾਈਟ 'ਤੇ ਪੁਸ਼ਟੀ ਕੀਤੀ ਹੈ | 


More News

NRI Post
..
NRI Post
..
NRI Post
..