18 ਸਾਲਾ ਕੁੜੀ ਨੂੰ ਡਾਂਸ ਕਰਨ ਦੀ ਮਿਲੀ ਸਜ਼ਾ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਜ਼ਿਲ੍ਹਾ ਚਾਰਸਦਾ 'ਚ ਇੱਕ ਵਿਅਕਤੀ ਨੇ ਆਪਣੀ 18 ਸਾਲਾ ਕੁੜੀ ਦੀ ਡਾਂਸ ਕਰਦੀ ਦੀ ਵੀਡੀਓ ਵਾਇਰਲ ਹੋਣ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਮ੍ਰਿਤਕ ਕੁੜੀ ਦੀ ਮਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਹੈ। ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਹ ਆਪਣੀ ਕੁੜੀ ਤੇ ਵੱਡੀ ਧੀ ਦੇ ਪਤੀ ਸਮੇਤ ਘਰ ਵਿੱਚ ਮੌਜੂਦ ਸੀ। ਜਦ ਉਸ ਦਾ ਪਤੀ ਬਖਤਿਆਰ ਉੱਥੇ ਆਇਆ ਤਾਂ ਉਸ ਨੇ ਗੋਲੀ ਮਾਰ ਕੇ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਉਸ ਨੇ ਕਿਹਾ ਕਿ ਉਸ ਦੀ ਧੀ ਦੇ ਡਾਂਸ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਜਿਸ ਕਾਰਨ ਰਿਸ਼ਤੇਦਾਰ ਤੇ ਲੋਕ ਘਰ ਉਲਾਂਭੇ ਦੇਣ ਆ ਰਹੇ ਸੀ, ਅੱਜ ਮੇਰੇ ਪਤੀ ਨੇ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ।

ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸ ਦੀ ਕੁੜੀ ਅਫ਼ਤਾਫ ਇਸਲਾਮਾਬਾਦ ਦੇ ਇੱਕ ਅਮੀਰ ਪਰਿਵਾਰ ਦੇ ਘਰ ਨੌਕਰੀ ਕਰਦੀ ਸੀ,ਜਿੱਥੇ ਇੱਕ ਨੌਜਵਾਨ ਵੀ ਕੰਮ ਕਰਦਾ ਸੀ। ਉਕਤ ਨੌਜਵਾਨ ਨੇ ਕੁੜੀ ਨੂੰ ਵਿਆਹ ਕਰਵਾਉਣ ਲਈ ਕਿਹਾ ਸੀ ਪਰ ਅਫ਼ਤਾਫ ਨੇ ਮਨਾਂ ਕਰ ਦਿੱਤਾ ਕਿਉਕਿ ਅਫ਼ਤਾਫ ਦੀ ਮੰਗਣੀ ਨੂੰ ਚੁੱਕੀ ਸੀ। ਨੌਜਵਾਨ ਦੇ ਅਫ਼ਤਾਫ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ । ਮ੍ਰਿਤਕ ਦੀ ਮਾਂ ਨੇ ਕਿਹਾ ਸੀ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਉਣੀ ਸੀ ।ਇਸ ਤੋਂ ਪਹਿਲਾਂ ਦੀ ਉਸ ਦੇ ਪਿਤਾ ਨੇ ਗੋਲੀ ਮਾਰ ਕੇ ਉਸ ਦਾ ਕਤਲ ਕੇ ਦਿੱਤਾ ।