ਕੋਵਿਡ-19 ਦੇ ਮਾਮਲਿਆਂ ‘ਚ 19.6 ਫੀਸਦੀ ਆਈ ਕਮੀ, 206 ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ। ਇਸ ਦੇ ਚਲਦੇ ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 16,051 ਨਵੇਂ ਕੇਸ, 37,901 ਰਿਕਵਰੀ ਅਤੇ ਕੋਵਿਡ-19 ਕਾਰਨ 206 ਮੌਤਾਂ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 16,051 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕੱਲ੍ਹ ਨਾਲੋਂ 19.6 ਫੀਸਦੀ ਘੱਟ ਹਨ। ਦੇਸ਼ ਭਰ ਵਿੱਚ ਕੁੱਲ 37 ਹਜ਼ਾਰ 901 ਮਰੀਜ਼ ਠੀਕ ਹੋਏ ਹਨ, ਜੋ ਕਿ ਨਵੇਂ ਮਰੀਜ਼ਾਂ ਦੀ ਗਿਣਤੀ ਨਾਲੋਂ ਦੁੱਗਣੇ ਹਨ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4 ਕਰੋੜ, 21 ਲੱਖ, 24 ਹਜ਼ਾਰ, 284 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਚੁੱਕੇ ਹਨ।

More News

NRI Post
..
NRI Post
..
NRI Post
..