ਸਰੀ ਡੈਸਕ (ਦੇਵ ਇੰਦਰਜੀਤ) : ਕੈਨੇਡਾ ਦੇ ਸਰੀ ਸ਼ਹਿਰ ਵਿਚ ਐਤਵਾਰ ਦੀ ਰਾਤ ਨੂੰ 137 ਏ ਸਟਰੀਟ, 90 ਐਵਨਿਊ ਉਪਰ ਹੋਈ ਗੋਲੀਬਾਰੀ ਦੀ ਇਕ ਘਟਨਾ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕੀ ਪੁਲਿਸ ਅਨੁਸਾਰ ਮਿਥ ਕੇ ਕੀਤੀ ਇਸ ਵਾਰਦਾਤ ਦੌਰਾਨ ਮਾਰਿਆ ਜਾਣ ਵਾਲਾ ਨੌਜਵਾਨ 19 ਸਾਲਾ ਹਰਮਨ ਢੇਸੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਮੌਕੇ ਤੇ ਪੋਹੁੰਚੀ ਅਤੇ ਉੱਥੇ ਇਕ ਨੌਜਵਾਨ ਗੱਡੀ ਵਿਚ ਜ਼ਖਮੀ ਹੋ ਪਿਆ ਸੀ। ਓਥੇ ਹੀ ਮੌਕੇ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲੋਕਾਂ ਤੋ ਇਸ ਘਟਨਾ ਦੀ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ ਹੈ।
