19ਵਾਂ ਕਬੱਡੀ ਖੇਡ ਮੇਲਾ – ਕਬੱਡੀ ਓਪਨ ‘ਚ ਫ਼ਤਹਿਗੜ੍ਹ ਛੰਨਾ ਨੇ ਪਹਿਲਾ ਤੇ ਰਾਏਸਰ ਟੀਮ ਸਥਾਨ ਹਾਸਲ ਕੀਤਾ

by

ਜੋਗਾ (ਇੰਦਰਜੀਤ ਸਿੰਘ) : ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਕਲੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। 19ਵਾਂ ਕਬੱਡੀ ਖੇਡ ਮੇਲਾ ਸਾਨੋ ਸ਼ੌਕਤ ਨਾਲ ਸਮਾਪਿਤ ਹੋ ਗਿਆ ਹੈ। ਖੇਡ ਮੇਲੇ 'ਚ ਲੰਗਰ ਦਾ ਪ੍ਰਬੰਧ ਬਾਬੇ ਜਸਵੰਤ ਤੇ ਮਹਿੰਦਰ ਵੱਲੋਂ ਕੀਤਾ ਗਿਆ। ਖੇਡ ਮੁਕਾਬਲਿਆਂ ਦੌਰਾਨ ਕਬੱਡੀ ਓਪਨ 'ਚ ਫ਼ਤਹਿਗੜ੍ਹ ਛੰਨਾ ਨੇ ਪਹਿਲਾ ਤੇ ਰਾਏਸਰ ਟੀਮ ਨੇ ਦੂਜਾ, ਕਬੱਡੀ 70 ਕਿੱਲੋਂ 'ਚ ਅਕਲੀਆ ਨੇ ਪਹਿਲਾ ਤੇ ਸੇਖਾਂ ਨੇ ਦੂਜਾ ਤੇ ਕਬੱਡੀ 55 ਕਿੱਲੋਂ 'ਚ ਫ਼ਤਹਿਗੜ੍ਹ ਨੇ ਪਹਿਲਾ ਤੇ ਕੁਲਰੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਖੇਡ ਮੇਲੇ 'ਚ ਖਿਡਾਰੀਆਂ ਦੀ ਖੇਡ ਦਾ ਦਰਸ਼ਕਾ ਨੇ ਖ਼ੂਬ ਆਨੰਦ ਮਾਣਿਆ। ਮੇਵਾ ਸਿੰਘ ਖਾਰਾ ਬਰਨਾਲਾ, ਕਾਲਾ ਰੂੜੈਕੇ ਤੇ ਗੁਰਪਿਆਰ ਅਤਲਾ ਵੱਲੋਂ ਕੁਮੈਂਟਰੀ ਕਰਕੇ ਦਰਸ਼ਕਾਂ ਦਾ ਖ਼ੂਬ ਮੰਨੋਰਜਨ ਕੀਤਾ। 

ਡਾ. ਮਨੋਜ ਬਾਲਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ ਨੇ ਖੇਡ ਮੇਲੇ 'ਚ ਸ਼ਿਰਕਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰੀ ਬਣਾਈ ਰੱਖਣ ਲਈ, ਖੇਡਾਂ ਨਾਲ ਜੋੜਨ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ, ਉਨ੍ਹਾਂ ਜੇਤੂ ਟੀਮਾ ਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਉਪਰਾਲੇ ਲਈ ਆਪਣਾ ਹਰ ਪੱਖੋਂ ਸਹਿਯੋਗ ਦਿੰਦੇ ਰਹਿਣ ਲਈ ਕਿਹਾ।ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਮੇਲੇ 'ਚ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਲੱਬ ਨੂੰ ਟੂਰਨਾਮੈਂਟ ਲਈ ਸਹਾਇਤਾ ਰਾਸ਼ੀ ਦਿੱਤੀ। ਇਨਾਮ ਵੰਡ ਸਮਾਰੋਹ ਵਿਚ ਜ਼ਿਲ੍ਹਾ ਯੂਥ ਪ੍ਰਧਾਨ ਕਾਂਗਰਸ ਚੁਸਪਿੰਦਰਵੀਰ ਸਿੰਘ ਭੁਪਾਲ ਨੇ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਸਰੀਰਕ ਤੰਦਰੁਸਤੀ ਲਈ ਖੇਡਾਂ ਖੇਡਦੇ ਰਹਿਣ ਲਈ ਪ੍ਰਰੇਰਿਆ ਅਤੇ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਅਜਿਹੇ ਮੇਲੇ ਕਰਵਾਉਣ ਲਈ ਆਪਣਾ ਹਰ ਪੱਖੋਂ ਸਹਿਯੋਗ ਦਿੰਦੇ ਰਹਿਣ ਲਈ ਕਿਹਾ। 

ਖੇਡ ਮੇਲੇ ਦੀ ਸਟੇਜ ਕਰਵਾਈ ਗੋਪਾਲ ਅਕਲੀਆ ਵੱਲੋਂ ਬੜੇ ਹੀ ਸਚੁੱਜੇ ਢੰਗ ਨਾਲ ਨਿਭਾਈ ਗਈ। ਇਸ ਸਮੇਂ ਕਬੱਡੀ ਖਿਡਾਰੀਆਂ ਤੇ ਲੱਖਾ ਸਿੰਘ ਅਕਲੀਆ ਵੱਲੋਂ ਹੋਣਹਾਰ ਕਬੱਡੀ ਖਿਡਾਰੀ ਮਾਣਕ ਸਿੰਘ ਅਕਲੀਆ ਦਾ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਕਮੇਟੀ ਦੇ ਸਰਪ੍ਰਸਤ ਪੰਚ ਕੇਵਲ ਸਿੰਘ, ਪ੍ਰਧਾਨ ਪੰਚ ਜੀਤਾ ਸਿੰਘ ਤੇ ਖ਼ਜ਼ਾਨਚੀ ਹਰਬੰਸ ਸਿੰਘ ਗਾਗੋਵਾਲ ਨੇ ਪਹੁੰਚੇ ਮਹਿਮਾਨਾਂ, ਟੀਮਾਂ ਅਤੇ ਦਰਸ਼ਕਾਂ ਦਾ ਖੇਡ ਮੇਲੇ ਨੂੰ ਸਫ਼ਲਤਾ ਬਣਾਉਣ ਲਈ ਆਪਣਾ ਯੋਗਦਾਨ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੀਆਈਏ ਬਠਿੰਡਾ ਦੇ ਇੰਚਾਰਜ ਜਗਦੀਸ਼ ਸ਼ਰਮਾ, ਥਾਣਾ ਮੁਖੀ ਜੋਗਾ ਪ੍ਰਵੀਨ ਕੁਮਾਰ ਸ਼ਰਮਾ, ਆਦਰਸ਼ ਸਕੂਲ ਚਾਉਕੇ ਦੇ ਪ੍ਰਬੰਧਕ ਡਾ. ਪਵਨ ਕੁਮਾਰ, ਡਾ. ਮਨੋਜ ਕੁਮਾਰ, ਐਡਵੋਕੇਟ ਰਾਜਿੰਦਰਪਾਲ ਕੌਰ, ਦਵਿੰਦਰ ਕੌਰ ਿਢੱਲੋ ਤੇ ਪ੍ਰਦੀਪ ਕੌਰਂ, ਯੂਥ ਆਗੂ ਕਾਲਾ ਰੋੜੀ, ਡਾ. ਗੁਰਜੰਟ ਸਿੰਘ ਅਤਲਾ, ਚੇਅਰਮੈਨ ਮਨਦੀਪ ਸਿੰਘ, ਸਰਪੰਚ ਅਮਰੀਕ ਸਿੰਘ ਭੁਪਾਲ, ਯੂਥ ਕਾਂਗਰਸੀ ਆਗੂ ਨਵਦੀਪ ਸਿੰਘ ਅੱਪੀ, ਸੁੱਖ ਜੋਗਾ, ਸੱਤਪਾਲ ਸਿੰਗਲਾ, ਇਕਾਈ ਪ੍ਰਧਾਨ ਮੱਖਣ ਸਿੰਘ, ਡਾ. ਬਲਜੀਤ ਸਿੰਘ, ਜਥੇਦਾਰ ਜੀਤ ਸਿੰਘ, ਨਛੱਤਰ ਸਿੰਘ ਿਢੱਲੋਂ, ਬੂਟਾ ਸਿੰਘ ਅਕਲੀਆ, ਡਾ. ਗੁਰਜੰਟ ਸਿੰਘ ਅਕਲੀਆ, ਸਮਰਜੀਤ ਸਿੰਘ ਬੱਬੀ, ਕਮੇਟੀ ਮੈਂਬਰ ਪ੍ਰਧਾਨ ਅੰਮਿ੍ਤਪਾਲ ਸਿੰਘ, ਡਾ. ਗੁਰਦੀਪ ਸਿੰਘ, ਸੰਦੀਪ ਸਿੰਘ, ਭਿੰਦੀ ਸਿੰਘ, ਨਿਰਮਲ ਸਿੰਘ, ਕੋਮਲ ਸਿੰਘ, ਬੂਟਾ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ।