ਕੈਨਬਰਾ (ਪਾਇਲ): ਭਾਰਤ ਅਤੇ ਆਸਟਰੇਲੀਆ ਪਹਿਲਾ ਟੀ-20 ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਬੁੱਧਵਾਰ ਨੂੰ ਇੱਥੇ ਭਾਰਤ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੀਂਹ ਕਰਕੇ ਮੈਚ ਰੁੁਕਣ ਮੌਕੇ ਭਾਰਤ ਨੇ 5 ਓਵਰਾਂ ਵਿਚ 43/1 ਦਾ ਸਕੋਰ ਬਣਾ ਲਈਆਂ ਸਨ। ਮੈਚ ਮੁੜ ਸ਼ੁਰੂ ਹੋਇਆ ਤਾਂ ਇਸ ਨੂੰ ਘਟਾ ਕੇ 18-18 ਓਵਰਾਂ ਦਾ ਕਰ ਦਿੱਤਾ ਗਿਆ।
ਮੀਂਹ ਕਰਕੇ ਮੈਚ ਦੂਜੀ ਵਾਰ ਰੁਕਿਆ ਤਾਂ ਭਾਰਤ ਨੇ 9.4ਓਵਰਾਂ ਵਿਚ 97/1 ਦਾ ਸਕੋਰ ਬਣਾ ਲਿਆ ਹੈ। ਸ਼ੁਭਮਨ ਗਿੱਲ 37 ਤੇ ਕਪਤਾਨ ਸੂਰਿਆਕੁਮਾਰ ਯਾਦਵ 39 ਦੌੜਾਂ ਉੱਤੇ ਖੇਡ ਰਹੇ ਹਨ। ਅਭਿਸ਼ੇਕ ਸ਼ਰਮਾ 19 ਦੌੜਾਂ ਬਣਾ ਕੇ ਆਊਟ ਹੋਇਆ ਜਿਸ ਵਿਚ ਚਾਰ ਚੌਕੇ ਵੀ ਸ਼ਾਮਲ ਹਨ। ਕਪਤਾਨ ਸੂਰਿਆਕੁਮਾਰ ਨੇ 39 ਦੌੜਾਂ ਦੀ ਨਾਬਾਦ ਪਾਰੀ ਵਿਚ ਦੋ ਛੱਕੇ ਵੀ ਲਾਏ ਹਨ ਤੇ ਟੀ20 ਕ੍ਰਿਕਟ ਵਿਚ 150 ਛੱਕੇ ਲਾਉਣ ਦਾ ਰਿਕਾਰਡ ਬਣਾ ਲਿਆ।
ਭਾਰਤ ਨੇ ਅੱਜ ਦੇ ਮੈਚ ਲਈ ਜਸਪ੍ਰੀਤ ਬੁਮਰਾਹ ਅਤੇ ਹਰਸ਼ਿਤ ਰਾਣਾ ਦੇ ਰੂਪ ਵਿੱਚ ਦੋ ਤੇਜ਼ ਗੇਂਦਬਾਜ਼ਾਂ ਨੂੰ ਟੀਮ ਵਿਚ ਥਾਂ ਦਿੱਤੀ ਹੈ ਜਦੋਂ ਕਿ ਸਪਿੰਨ ਗੇਂਦਬਾਜ਼ੀ ਦੀ ਕਮਾਨ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਸੰਭਾਲਣਗੇ।
ਟੀਮਾਂ ਇਸ ਤਰ੍ਹਾਂ ਹਨ:
ਭਾਰਤ: ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਕਪਤਾਨ), ਸ਼ਿਵਮ ਦੂਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਆਸਟਰੇਲੀਆ: ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਜੋਸ਼ ਇੰਗਲਿਸ (ਕਪਤਾਨ), ਟਿਮ ਡੇਵਿਡ, ਮਿਸ਼ੇਲ ਓਵੇਨ, ਮਾਰਕਸ ਸਟੋਇਨਿਸ, ਜੋਸ਼ ਫਿਲਿਪ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਮੈਥਿਊ ਕੁਹਨੇਮੈਨ, ਜੋਸ਼ ਹੇਜ਼ਲਵੁੱਡ।
ਇਸ ਦੌਰਾਨ ਹਰਫ਼ਨਮੌਲਾ ਨਿਤੀਸ਼ ਕੁਮਾਰ ਰੈੱਡੀ ਨੂੰ ਗਰਦਨ ਵਿੱਚ ਕੜੱਲ ਕਰਕੇ ਆਸਟਰੇਲੀਆ ਖ਼ਿਲਾਫ਼ ਪਹਿਲੇ ਤਿੰਨ ਟੀ-20 ਕੌਮਾਂਤਰੀ ਮੈਚਾਂ ਲਈ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਰੈੱਡੀ ਨੂੰ ਸਿਡਨੀ ਵਿੱਚ ਆਸਟਰੇਲੀਆ ਖ਼ਿਲਾਫ਼ ਤੀਜੇ ਇਕ ਰੋਜ਼ਾ ਮੈਚ ਵਿਚ ਵੀ quadriceps ਦੀ ਸੱਟ ਕਰਕੇ ਬਾਹਰ ਬੈਠਣਾ ਪਿਆ ਸੀ। ਰੈੱਡੀ ਨੂੰ ਹੁਣ ਇੱਕ ਨਵੀਂ ਸੱਟ ਲੱਗ ਗਈ ਹੈ। ਬੀਸੀਸੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਮੈਡੀਕਲ ਟੀਮ ਰੈੱਡੀ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ।


