ਨਾਕਾਬੰਦੀ ਦੌਰਾਨ ਕੈਂਟਰ ਚੋਂ 2.80 ਕੁਇੰਟਲ ਡੋਡੇ ਪੋਸਤ ਬਰਾਮਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਪੁਲਿਸ ਨੇ ਘਲੌੜੀ ਵਿਖੇ ਨਾਕਾਬੰਦੀ ਦੌਰਾਨ ਇਕ ਕੈਂਟਰ 'ਚੋਂ ਦੋ ਕੁਇੰਟਲ ਅੱਸੀ ਕਿਲੋਗ੍ਰਾਮ ਡੋਡੇ ਪੋਸਤ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਪੁਲੀਸ ਟੀਮ ਨੇ ਇਕ ਕੈਂਟਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਇਸ 'ਚੋਂ ਦੋ ਕੁਇੰਟਲ ਅੱਸੀ ਕਿਲੋ ਡੋਡੇ ਪੋਸਤ ਬਰਾਮਦ ਹੋਏ।

ਕੈਂਟਰ ਵਿਚ ਸਵਾਰ ਵਿਅਕਤੀਆਂ ਦੀ ਪਛਾਣ ਨਿਰਮਲ ਸਿੰਘ ਵਾਸੀ ਪਿੰਡ ਭੜੀ, ਦਵਿੰਦਰ ਸਿੰਘ ਵਾਸੀ ਪਿੰਡ ਭੜੀ, ਅਮਰੀਕ ਸਿੰਘ ਵਾਸੀ ਪਿੰਡ ਡਡਹੇੜੀ ਵਜੋਂ ਹੋਈ ਹੈ। ਦੱਸ ਦਈਏ ਕਿ ਪੁਲਿਸ ਨੇ ਮੌਕੇ ਤੇ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਵਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।