ਮਹਿਲਾ ਕੋਲੋਂ ਵਾਲਿਆਂ ਖੋਹਣ ਦੇ ਮਾਮਲੇ ‘ਚ 2 ਦੋਸ਼ੀ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿੱਚ ਬੀਤੀ ਦਿਨੀ ਮੋਟਰਸਾਈਕਲ ਸਵਾਰ ਮਹਿਲਾ ਕੋਲੋਂ ਅਣਪਛਾਤੇ ਵਿਅਕਤੀਆਂ ਨੇ ਵਾਲਿਆਂ ਖੋਹ ਲਿਆ ਸੀ। ਜਿਸ ਤੋਂ ਬਾਅਦ ਡਿਗਣ ਨਾਲ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਇਕ ਬਜ਼ੁਰਗ ਮਾਤਾ ਗੁਰਬਖਸ ਕੌਰ ਆਪਣੇ ਪੁੱਤ ਨਾਲ ਪਿੰਡ ਬਡਾਲਾ ਤੋਂ ਜਲੰਧਰ ਜਾ ਰਹੀ ਸੀ। ਉਸ ਸਮੇ 2 ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਜੋਗਿੰਦਰ ਸਿੰਘ ਦੀ ਮਾਤਾ ਦੇ ਕੰਨ ਵਿੱਚ ਪਾਇਆ ਸੋਨੇ ਦੀਆਂ ਵਾਲਿਆਂ ਝਪਟ ਲਈਆਂ। ਜਿਸ ਕਾਰਨ ਉਸ ਦੀ ਮਾਤਾ ਨਿੱਚੇ ਡਿਗ ਗਈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ । ਅਣਪਛਾਤੇ ਵਾਲਿਆਂ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਦੋ ਕਰਵਾਈ ਕੀਤੀ ਤਾਂ ਹੁਣ ਪੁਲਿਸ ਨੇ ਇਸ ਮਾਮਲੇ 'ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।