ਮਰਹੂਮ CM ਬੇਅੰਤ ਸਿੰਘ ‘ਤੇ ਖਾਲਿਸਤਾਨ ਦੇ ਨਾਅਰੇ ਲਿਖੇ ਵਾਲੇ 2 ਦੋਸ਼ੀ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ BMC ਚੋਂਕ ਮਰਹੂਮ CM ਬੇਅੰਤ ਸਿੰਘ ਦੇ ਬੁੱਤ 'ਤੇ 'ਖਾਲਿਸਤਾਨ' ਦੇ ਨਾਅਰੇ ਲਿਖੇ ਗਏ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ 3 ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇ ਦੋਸ਼ੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਹ ਕੁੱਲ 5 ਦੋਸ਼ੀ ਸੀ ਜੋ ਕਿ ਮੋਟਰਸਾਈਕਲ 'ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਲਈ ਆਏ ਸੀ। ਦੱਸ ਦਈਏ ਕਿ ਉਸ ਦਿਨ ਪੰਜਾਬ ਦੇ CM ਮਾਨ ਨੇ ਪੰਜਾਬ ਆਉਣਾ ਸੀ ।ਇਹ 5 ਦੋਸ਼ੀਆਂ ਨੇ ਨਾਅਰੇ ਲਿਖ ਕੇ ਮਕਸੂਦਾਂ ਚੋਂਕ ਤੋਂ ਹੁੰਦੇ ਅੰਮ੍ਰਿਤਸਰ ਵਾਲ ਚੱਲ ਗਏ ਸੀ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਹੋਰ ਵੀ ਵੱਡੇ ਖੁਲਾਸੇ ਕਰ ਸਕਦੀ ਹੈ।