ਖੇਤ ‘ਚ ਖੜੀ ਸਵਾ 2 ਏਕੜ ਫਸਲ ਸੜ ਕੇ ਹੋਈ ਸੁਆਹ

by vikramsehajpal

ਬੁਢਲਾਡਾ (ਕਰਨ)- ਸਥਾਨਕ ਸ਼ਹਿਰ ਦੇ ਕੁਲਾਣਾ ਰੋਡ ਸਥਿਤ ਰੇਲਵੇ ਫਾਟਕ ਦੇ ਨਜ਼ਦੀਕ ਸਵਾ 2 ਏਕੜ ਖੜੀ ਕਣਕ ਨੂੰ ਅੱਗ ਲੱਗਣ ਕਾਰਨ ਸੜਨ ਦਾ ਸਮਾਚਾਰ ਮਿਿਲਆ ਹੈ।

ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਸਿੰਮੀ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਏਕੜ ਵਿੱਚ ਫੈਲੀ ਕਣਕ ਦੀ ਫਸਲ ਅਚਾਨਕ ਅੱਗ ਲੱਗਣ ਕਾਰਨ ਸੁਆਹ ਹੋ ਗਈ ਇਸੇ ਤਰ੍ਹਾਂ ਉਨ੍ਹਾਂ ਨਾਲ ਲੱਗਦੀ ਸੁਖਵਿੰਦਰ ਸਿੰਘ ਦੀ ਸਵਾ ਏਕੜ ਕਣਕ ਅੱਗ ਲੱਗਣ ਕਾਰਨ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪ੍ਰੰਤੂ ਉਨ੍ਹਾਂ ਦੱਸਿਆ ਕਿ ਕਣਕ ਦੇ ਆਸ ਪਾਸ ਕੁੱਝ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਲੋਕਾਂ ਦੀ ਵਸੋਂ ਹੋਣ ਕਾਰਨ ਇਸਨੂੰ ਅਣਗਹਿਲੀ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਸਿਟੀ ਪੁਲਿਸ ਬੁਢਲਾਡਾ ਨੂੰ ਇਸ ਘਟਨਾ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਐਸ ਐਚ ਓ ਸਿਟੀ ਸੁਰਜਨ ਸਿੰਘ ਨਾਲ ਸੰਪਰਕ ਕਰਨ ਦੇ ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਕਰ ਰਹੇ ਹਨ।