ਓਂਟਾਰੀਓ Unp News Service (Vikam Sehajpal) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਆਨਲਾਈਨ ਧਮਕੀਆਂ ਦੇ ਮਾਮਲੇ ਵਿਚ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਨੇ 2 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿਊਬਿਕ ਤੋਂ ਗ੍ਰਿਫ਼ਤਾਰ ਦੋਹਾਂ ਸ਼ੱਕੀਆਂ ਕੋਲੋਂ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ ਹੈ।
ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਫ਼ਿਲਹਾਲ ਪੁਲਿਸ ਨੇ ਦੋਹਾਂ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ। ਆਰ.ਸੀ.ਐਮ.ਪੀ. ਦੀ ਕਾਰਪੋਰਲ ਮੈਲਨੀ ਕੈਪੀਐਲੋ ਸਟੈਬਨੇ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਆਉਣ ਵਾਲੀਆਂ ਧਮਕੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ ਅਤੇ ਪੁਲਿਸ ਉਸ ਮਾਮਲੇ ਨੂੰ ਆਪਣੇ ਹੱਥਾਂ ਵਿਚ ਲੈ ਲੈਂਦੀ ਹੈ ਜਿਸ ਕਾਰਨ ਹਿੰਸਾ ਦਾ ਖ਼ਤਰਾ ਪੈਦਾ ਹੁੰਦਾ ਹੋਵੇ। ਦੋਹਾਂ ਸ਼ੱਕੀਆਂ ਨੂੰ ਦੋਸ਼ ਆਇਦ ਕੀਤੇ ਜਾਣ ਤੱਕ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ ਹੈ।



